ਬੱਸ ਸਟੈਂਡ 'ਤੇ ਦੋ ਵਿਅਕਤੀ ਕਾਬੂ, ਨਕਲੀ ਪਿਸਤੌਲ ਅਤੇ ਚੋਰੀ ਦਾ ਬਾਈਕ ਬਰਾਮਦ
ਬੱਸ ਸਟੈਂਡ 'ਤੇ ਦੋ ਵਿਅਕਤੀ ਕਾਬੂ, ਨਕਲੀ ਪਿਸਤੌਲ ਅਤੇ ਚੋਰੀ ਦਾ ਬਾਈਕ ਬਰਾਮਦ
Publish Date: Mon, 09 Mar 2026 04:03 PM (IST)
Updated Date: Mon, 09 Mar 2026 04:06 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਦੀ ਪਾਰਕਿੰਗ ਕਰਮਚਾਰੀਆਂ ਨੇ ਦੇਖਿਆ ਕਿ ਚਾਰ-ਪੰਜ ਨੌਜਵਾਨ ਸ਼ੱਕੀ ਹਾਲਾਤ ’ਚ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਘੁੰਮ ਰਹੇ ਸਨ। ਜਦੋਂ ਕਰਮਚਾਰੀਆਂ ਨੇ ਉਨ੍ਹਾਂ ਤੋਂ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਅਤੇ ਦੇਖਿਆ ਕਿ ਵਾਹਨ ਤੇ ਨੰਬਰ ਪਲੇਟ ਨਹੀਂ ਹੈ, ਤਾਂ ਉਹ ਘਬਰਾ ਗਏ ਅਤੇ ਮੌਕੇ ਤੋਂ ਭੱਜਣ ਲੱਗੇ। ਪਾਰਕਿੰਗ ਕਰਮਚਾਰੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬੀ.ਐੱਸ.ਐੱਫ. ਸੈਕਟਰ ਦੇ ਨਜ਼ਦੀਕ ਘੇਰਾਬੰਦੀ ਕਰਕੇ ਦੋ ਵਿਅਕਤੀਆਂ ਨੂੰ ਦਬੋਚ ਲਿਆ, ਜਦਕਿ ਉਨ੍ਹਾਂ ਦੇ ਤਿੰਨ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਰਹੇ। ਅੱਡਾ ਇੰਚਾਰਜ ਸੋਨੂੰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਇੱਕ ਮੋਟਰਸਾਈਕਲ, ਨਕਲੀ ਪਿਸਤੌਲ (ਖਿਡੌਣਾ ਗਨ) ਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਮੋਟਰਸਾਈਕਲ ਨੂੰ ਸਿਟੀ ਥਾਣਾ ਜਲਾਲਾਬਾਦ ਵਿਖੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਚੈਸੀ ਨੰਬਰ ਮਿਟਾਏ ਜਾਣ ਕਾਰਨ ਵਾਹਨ ਦੀ ਪਛਾਣ ਲਈ ਤਕਨੀਕੀ ਸਹਾਇਤਾ ਲੈਣ ਦੀ ਗੱਲ ਕਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਫ਼ਰਾਰ ਸਾਥੀਆਂ ਅਤੇ ਹੋਰ ਚੋਰੀ ਦੀਆਂ ਵਾਰਦਾਤਾਂ ਦਾ ਸੁਰਾਗ ਲਗਾਇਆ ਜਾ ਸਕੇ।