ਮਜੀਠੀਆ ਦੇ ਬਾਹਰ ਆਉਣ ’ਤੇ ਪ੍ਰਗਟਾਈ ਖ਼ੁਸ਼ੀ
ਸੱਚਾਈ ਦੀ ਹੋਈ ਜਿੱਤ:ਬੱਬੂ ਜੈਮਲ ਵਾਲਾ
Publish Date: Tue, 03 Feb 2026 06:03 PM (IST)
Updated Date: Tue, 03 Feb 2026 06:05 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਜਾਇਦਾਦ ਤੋਂ ਵੱਧ ਆਮਦਨ ਬਣਾਉਣ ਦੇ ਝੂਠੇ ਤੇ ਬੇਬੁਨਿਆਦ ਪਰਚੇ ਦੀ ਸੁਪਰੀਮ ਕੋਰਟ ਨੇ ਫੂਕ ਕੱਢਦੇ ਹੋਏ ਉਹਨਾਂ ਤੇ ਲੱਗੇ ਦੋਸ਼ਾਂ ਤੋਂ ਬਰੀ ਕੀਤਾ ਅਤੇ ਉਹਨਾਂ ਖਿਲਾਫ ਲੱਗੇ ਦੋਸ਼ ਬੇਬੁਨਿਆਦ ਦੱਸੇ ਗਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲਵਾਲਾ ਨੇ ਕੀਤਾ ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦੇਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਪਾਵਰ ਦਾ ਦੁਰ ਉਪਯੋਗ ਕਰਕੇ ਨਿਰਦੋਸ਼ਾਂ ਨੂੰ ਜੇਲ ਭੇਜਣੋ ਬਾਜ ਨਹੀਂ ਆ ਰਹੇ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਅੱਗੇ ਗੱਲ ਕਰਦੇਆਂ ਸਰਦਾਰ ਜੈਮਲਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਬੁਲੰਦ ਤੇ ਨੀਡਰ ਆਵਾਜ਼ ਵਿਕਰਮਜੀਤ ਸਿੰਘ ਮਜੀਠੀਆ ਨੂੰ ਦਬਨ ਨਹੀਂ ਦੇਵੇਗੀ ਤੇ ਪੰਜਾਬ ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਲਿਆ ਹੈ, ਪਰ ਅੱਜ ਮਾਨਯੋਗ ਅਦਾਲਤ ਦੇ ਫੈਸਲੇ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਹੈ ਤੇ ਉਹ ਉਹਨੂੰ ਫਿਰ ਦੁਬਾਰਾ ਆਪਣੀ ਖੇਤਰੀ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ ਤੇ ਉਹਨਾਂ ਕਿਹਾ ਕੁਝ ਸ਼ਰਾਰਤੀ ਲੋਕ ਪੰਜਾਬ ਨੂੰ ਤਬਾਹ ਕਰਨ ਲਈ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਉਹ ਪੰਜਾਬ ਦੇ ਲੋਕ ਕਿਸੇ ਕੀਮਤ ਤੇ ਬਰਦਾਸ਼ ਨਹੀਂ ਕਰਨਗੇ ਤੇ ਪੰਜਾਬ ਨੂੰ ਕਿਸੇ ਵੀ ਤਰਹਾਂ ਦੀ ਆਂਚ ਨਹੀਂ ਆਉਣ ਦਿੱਤੀ ਜਾਏਗੀ।