- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਵਿੱਚ ਵਪਾਰੀਆਂ ਵਲੋਂ ਚੋਂਕ ਘੰਟਾ ਘਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ,
ਫਾਜ਼ਿਲਕਾ :ਫਾਜ਼ਿਲਕਾ ਸ਼ਹਿਰ ਵਿੱਚ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਵਿਰੁੱਧ ਵਪਾਰੀ ਆਪਣਾ ਗੁੱਸਾ ਜ਼ਾਹਰ ਕਰਨ ਲਈ ਬਾਜ਼ਾਰ ਬੰਦ ਕਰ ਧਰਨਾ ਪ੍ਰਦਰਸ਼ਨ ਕੀਤਾ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰ ਵਪਾਰੀਆਂ ਨੇ ਫਾਜ਼ਿਲਕਾ ਦੇ ਚੌਕ ਘੰਟਾਘਰ 'ਤੇ ਧਰਨਾ ਦਿੱਤਾ ਹੈ। ਵਪਾਰੀਆਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਚੋਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਪੁਲਿਸ ਦਾਅਵਾ ਕਰਦੀ ਹੈ ਕਿ ਸਾਰੀਆਂ ਚੋਰੀਆਂ ਦਾ ਪਤਾ ਲਗਾ ਲਿਆ ਗਿਆ ਹੈ।ਧਰਨੇ ਦੌਰਾਨ ਵਪਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਚੋਰੀਆਂ, ਲੁੱਟ-ਖੋਹ ਅਤੇ ਅਪਰਾਧਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਵਪਾਰੀਆਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨਾਂ, ਗੋਦਾਮਾਂ ਅਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਕਈ ਮਾਮਲਿਆਂ ਵਿੱਚ ਅਜੇ ਤੱਕ ਦੋਸ਼ੀਆਂ ਦੀ ਗਿਰਫ਼ਤਾਰੀ ਨਹੀਂ ਹੋ ਸਕੀ।
ਫਾਜ਼ਿਲਕਾ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਫਾਜ਼ਿਲਕਾ ਵਿੱਚ ਚੋਰੀਆਂ ਵਧ ਰਹੀਆਂ ਹਨ। ਹਾਲਾਤ ਅਜਿਹੇ ਹਨ ਕਿ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ। ਜਦੋਂ ਉਨ੍ਹਾਂ ਨੇ ਇਸ ਸਬੰਧੀ ਫਾਜ਼ਿਲਕਾ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਕੋਈ ਸੁਣਵਾਈ ਨਹੀਂ ਹੋਈ। ਇਸ ਨਾਲ ਵਪਾਰੀਆਂ ਵਿੱਚ ਗੁੱਸਾ ਹੈ, ਜਿਨ੍ਹਾਂ ਨੇ ਦੋ ਦਿਨ ਪਹਿਲਾਂ ਸ਼ਹਿਰ ਦੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਸੀ, ਜਿਸ ਕਾਰਨ ਅੱਜ ਬਾਜ਼ਾਰ ਬੰਦ ਕਰ ਦਿੱਤਾ ਗਿਆ। ਇਹ ਵਿਰੋਧ ਪ੍ਰਦਰਸ਼ਨ ਵੀਰਵਾਰ ਦੁਪਹਿਰ 2:00 ਵਜੇ ਤਕ ਜਾਰੀ ਰਿਹਾ । ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅੱਗੇ ਦੀਆਂ ਰਣਨੀਤੀਆਂ ’ਤੇ ਚਰਚਾ ਕਰਨ ਲਈ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ ਪੂਜਾ ਲੂਥਰਾ ਵੱਲੋਂ ਧਰਨੇ ਵਿੱਚ ਸ਼ਾਮਲ ਹੋ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ। ਪੂਜਾ ਲੂਥਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਪਾਰੀ ਕਿਸੇ ਵੀ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਗੇ ਤਾਂ ਸ਼ਹਿਰ ਦੀ ਆਰਥਿਕਤਾ ‘ਤੇ ਵੀ ਮਾੜਾ ਅਸਰ ਪਵੇਗਾ।ਕੌਂਸਲਰ ਪੂਜਾ ਲੂਥਰਾ ਨੇ ਕਿਹਾ ਕਿ ਫ਼ਾਜ਼ਿਲਕਾ ਵਿੱਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਬਹੁਤ ਹੀ ਚਿੰਤਾਜਨਕ ਹਨ ਅਤੇ ਇਨ੍ਹਾਂ ’ਤੇ ਤੁਰੰਤ ਰੋਕ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੀਮ ਪੂਜਾ ਲੂਥਰਾ ਵਪਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਵਪਾਰੀਆਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਅਤੇ ਸੰਬੰਧਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਜਲਦ ਤੋਂ ਜਲਦ ਢੁੱਕਵੇਂ ਕਦਮ ਚੁੱਕੇ ਜਾ ਸਕਣ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਚਦੇਵਾ ਗੋਲਡੀ,ਮੁਨਿਆਰੀ ਯੂਨੀਅਨ ਦੇ ਰਾਕੇਸ਼ ਮਦਾਨ, ਟੈਕਸਟਾਈਲ ਐਸੋਸੀਏਸ਼ਨ ਦੇ ਸੁਭਾਸ਼ ਚਲਾਨਾ, ਕਰਿਆਨਾ ਯੂਨੀਅਨ ਦੇ ਕ੍ਰਿਸ਼ਨ ਲਾਲ ਜਸੂਜਾ, ਰੈਡੀਮੇਡ ਗਾਰਮੈਂਟ ਯੂਨੀਅਨ ਦੇ ਸੰਜੂ ਕਵਾਤੜਾ,ਮੋਬਾਈਲ ਯੂਨੀਅਨ ਦੇ ਸੰਜੂ ਠਕਰਾਲ ਅਤੇ ਦਰਪਣ ਸਚਦੇਵਾ, ਪੈਸਟੀਸਾਈਡ ਯੂਨੀਅਨ ਦੇ ਸੰਜੀਵ ਧੂੜੀਆ, ਫੋਟੋਗ੍ਰਾਫਰ ਯੂਨੀਅਨ, ਗੋਲਡਸਮਿਥ ਯੂਨੀਅਨ ਦੇ ਰਾਜਿੰਦਰ ਵਰਮਾ, ਹਲਵਾਈ ਯੂਨੀਅਨ ਦੇ ਬੌਬੀ ਕਠਪਾਲ, ਬਿਲਡਿੰਗ ਮਟੀਰੀਅਲ ਯੂਨੀਅਨ ਦੇ ਰਾਜੂ ਨਾਰੰਗ, ਦੋਧੀ ਯੂਨੀਅਨ ਦੇ ਜਗਦੀਸ਼ ਆਹੂਜਾ, ਕੈਮਿਸਟ ਐਸੋਸੀਏਸ਼ਨ ਦੇ ਬਾਲ ਕ੍ਰਿਸ਼ਨ ਕਟਾਰੀਆ, ਸਾਈਕਲ ਬਾਜ਼ਾਰ ਯੂਨੀਅਨ ਦੇ ਨਰੇਸ਼ ਸ਼ਰਮਾ, ਆਇਰਨ ਟ੍ਰੇਡਰਜ਼ ਯੂਨੀਅਨ ਦੇ ਰਾਜਨ, ਪਲਾਈਵੁੱਡ ਯੂਨੀਅਨ ਦੇ ਗਿਰੀਸ਼ ਸਚਦੇਵਾ, ਬੁੱਕ ਸੇਲਰ ਯੂਨੀਅਨ ਦੇ ਸ਼ਰਮਾ, ਹੋਟਲ ਯੂਨੀਅਨ ਦੇ ਪਰਮਜੀਤ ਸ਼ਰਮਾ ਮਹੰਤ, ਸਪੇਅਰ ਪਾਰਟਸ ਯੂਨੀਅਨ ਦੇ ਗੁਰਕੀਰਤ ਸਿੰਘ ਕਾਲੁ, ਸੈਨੇਟਰੀ ਯੂਨੀਅਨ ਦੇ ਅਨਿਲ ਬਾਘਲਾ, ਟਰੈਕਟਰ ਪਾਰਟਸ ਯੂਨੀਅਨ ਦੇ ਸੁਰਿੰਦਰ ਸਿੰਘ, ਜੁੱਤੀ ਯੂਨੀਅਨ ਦੇ ਰਾਜਿੰਦਰ ਖੱਤਰੀ, ਪ੍ਰਫੁਲ ਨਾਗਪਾਲ,ਲੱਕੀ ਠਠਈ,ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ,ਆਲ ਇੰਡੀਆ ਕਾਂਗਰਸ ਮੈਂਬਰ ਅਤੇ ਹਾਊਸ ਫੇਡ ਦੇ ਸਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ, ਸਾਬਕਾ ਕਾਂਗਰਸੀ ਵਿਧਾਇਕ ਡਾ. ਮਹਿੰਦਰ ਰਿਣਵਾ, ਸੁਰਿੰਦਰ ਕਾਲੜਾ, ਅਮਨ ਦੁਰੇਜਾ, ਰਮੇਸ਼ ਕਟਾਰੀਆ, ਜਲਾਲਾਬਾਦ ਵਪਾਰ ਮੰਡਲ ਪ੍ਰਧਾਨ ਬਬੂ ,ਕੌਂਸਲਰ ਪੂਜਾ ਲੂਥਰਾ,ਬੰਟੀ ਸਚਦੇਵਾ ,ਸਮਰਬੀਰ ਸਿੰਘ ਸਿੱਧੂ ,ਬਬੀ ਖੋਸਾ,ਸੁਨੀਲ ਪ੍ਰਨਾਮੀ, ਪਵਨ ਗੁਲਬਧਰ, ਅੰਕੁਸ਼ ਫੂਟੇਲਾ, ਰਾਜੇਸ਼ ਠਕਰਾਲ,ਸੰਜੂ ਠਕਰਾਲ ਸਣੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਹਾਜਰ ਸਨ।
ਸ਼ਿਕਾਇਤ ਹੋਵੇ ਤਾਂ ਵਪਾਰੀ ਆ ਕੇ ਮਿਲਣ : ਐਸਐਸਪੀ
ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਵੀ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਚੋਰੀਆਂ ਦਾ ਪਤਾ ਲਗਾ ਲਿਆ ਗਿਆ ਹੈ, ਅਤੇ ਨਾ ਸਿਰਫ਼ ਚੋਰਾਂ ਨੂੰ ਫੜਿਆ ਗਿਆ ਹੈ, ਸਗੋਂ ਉਨ੍ਹਾਂ ਤੋਂ ਸਮਾਨ ਵੀ ਰਿਕਵਰ ਕਰ ਲਿਆ ਗਿਆ ਹੈ । ਜੇਕਰ ਵਪਾਰੀਆਂ ਨੂੰ ਕੋਈ ਸ਼ਿਕਾਇਤ ਹੈ, ਤਾਂ ਉਨ੍ਹਾਂ ਨੂੰ ਉਸਨੂੰ ਮਿਲਣਾ ਚਾਹੀਦਾ ਹੈ ਅਤੇ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਸਾਰੀ ਚੋਰੀਆਂ ਦੇ ਮੁਕਦਮੇ ਦਰਜ ਕਰ ਚੋਰਾਂ ਨੂੰ ਫੜ ਲਿਆ ਗਿਆ ਹੈ।