ਮਾਰੂ ਹਥਿਆਰਾਂ ਸਮੇਤ ਤਿੰਨ ਪੁਲਿਸ ਹੱਥੇ ਚੜ੍ਹੇ
ਮਾਰੂ ਹਥਿਆਰਾਂ ਸਮੇਤ ਤਿੰਨ ਕਾਬੂ
Publish Date: Fri, 06 Feb 2026 05:09 PM (IST)
Updated Date: Fri, 06 Feb 2026 05:11 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਸਦਰ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਬੋਬੀ ਸਿੰਘ ਪੁੱਤਰ ਬੂਟਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੁਤਬਗੜ੍ਹ ਭਾਟਾ, ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਮਲਕੀਤ ਸਿੰਘ, ਰਾਜਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਘੁਬਾਇਆ ਮਿਲ ਕੇ ਮਾਰ ਹਥਿਆਰਾ ਨਾਲ ਲੈਸ ਹੋ ਕੇ ਐਫ ਐਫ ਰੋਡ ਮੰਡੀ ਲਾਧੂਕਾ ਦੇ ਸੇਮਨਾਲੇ ਦੇ ਪੁਲ ਨੇੜੇ ਮੌਜੂਦ ਹਨ। ਜੇਕਰ ਸੇਮਨਾਲੇ ਦੀ ਲੱਗਦੀ ਪੂਰਬ ਦਿਸ਼ਾ ਵੱਲ ਜਾਦੀ ਦੱਖਣ ਸਾਇਡ ਵਾਲੀ ਪਟੜੀ ਤੇ ਬਣੇ ਮੋਰਚਿਆਂ ਕੋਲ ਝਾੜੀਆਂ ਵਿੱਚ ਰੇਡ ਕੀਤੀ ਜਾਵੇ ਤਾਂ ਉਕਤ ਤਿੰਨੇ ਵਿਅਕਤੀ ਮਾਰੂ ਹਥਿਆਰਾਂ ਸਮੇਤ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਪੁਲਿਸ ਨੇ ਰੇਡ ਕਰਕੇ ਤਿੰਨਾਂ ਵਿਅਕਤੀਆਂ ਨੂੰ ਤਿੰਨ ਕਾਪੇ, ਦੋ ਮੋਟਰਸਾਈਕਲਾਂ ਤੇ ਦੋ ਮੋਬਾਇਲ ਫੋਨਾਂ ਸਮੇਤ ਕਾਬੂ ਕਰ ਲਿਆ। ਜਿਨ੍ਹਾਂ ਤੇ ਧਾਰਾ 310(4), 310(5), 317(2 ) ਬੀਐਨਐਸ 25/54/59 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।