ਵਪਾਰ ਮੰਡਲ ਦੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ
ਸੂਬੇ ਵਿੱਚ ਵਪਾਰੀਆਂ ਦੀ ਏਕਤਾ ਨੂੰ ਮਜ਼ਬੂਤ ਕਰਨਾ ਵਪਾਰ ਮੰਡਲ ਦਾ ਮਕਸਦ: ਕਪੂਰ
Publish Date: Mon, 02 Feb 2026 04:34 PM (IST)
Updated Date: Mon, 02 Feb 2026 04:37 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਵੱਲੋਂ ਵਪਾਰ ਮੰਡਲ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਅਰੁਣ ਵਧਾਵਨ (ਸਟੇਟ ਵਾਈਸ ਪ੍ਰੈਜ਼ੀਡੈਂਟ, ਬਠਿੰਡਾ), ਵੇਦ ਪ੍ਰਕਾਸ਼ ਕੱਕੜ ਨੂੰ ਵਾਈਸ ਪ੍ਰੈਜ਼ੀਡੈਂਟ, ਰਾਜ ਕੱਕੜ ਨੂੰ ਆਰਗੇਨਾਈਜ਼ਿੰਗ ਸਕੱਤਰ, ਜਸਵਿੰਦਰ ਭਾਟੀਆ ਨੂੰ ਸਕੱਤਰ, ਕਰਨ ਲਾੜੀ ਨੂੰ ਐਗਜ਼ੀਕਿਊਟਿਵ ਮੈਂਬਰ, ਪਰਵੀਨ ਗੋਇਲ (ਬਠਿੰਡਾ) ਨੂੰ ਏਗਜ਼ੀਕਿਊਟਿਵ ਮੈਂਬਰ, ਜਸਪਾਲ ਸਿੰਘ ਦਰਗਨ, ਪਰਦੀਪ ਕੁਮਾਰ ਅਤੇ ਹੈਪੀ ਕਠਪਾਲ (ਜਲਾਲਾਬਾਦ) ਨੂੰ ਵੀ ਐਗਜ਼ੀਕਿਊਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਆਪਣੀ ਨਿਯੁਕਤੀ ਤੋਂ ਬਾਅਦ ਅਰੁਣ ਵਧਾਵਨ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸਦਾ ਤੋਂ ਹੀ ਵਪਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਛੋਟੇ-ਵੱਡੇ ਵਪਾਰੀ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਵਪਾਰ ਜਗਤ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਵੇਂ ਟੈਕਸ ਪ੍ਰਣਾਲੀ, ਮਹਿੰਗਾਈ, ਆਨਲਾਈਨ ਪਲੇਟਫਾਰਮਾਂ ਨਾਲ ਮੁਕਾਬਲਾ ਅਤੇ ਸਥਾਨਕ ਵਪਾਰ ਨੂੰ ਹੋ ਰਿਹਾ ਨੁਕਸਾਨ, ਇਸ ਹਾਲਾਤ ਵਿੱਚ ਸੰਗਠਨ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵਪਾਰੀਆਂ ਦੀ ਏਕਤਾ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੋਵੇਗੀ, ਤਾਂ ਜੋ ਸਾਰੇ ਵਪਾਰੀ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਰੱਖ ਸਕਣ। ਨਵੀਂ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਟੀਮ ਸਿਰਫ ਅਹੁਦਿਆਂ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਜ਼ਮੀਨੀ ਪੱਧਰ ਤੇ ਕੰਮ ਕਰਕੇ ਹਰ ਵਪਾਰੀ ਦੇ ਸੁੱਖ-ਦੁੱਖ ਵਿੱਚ ਨਾਲ ਖੜੀ ਰਹੇਗੀ। ਅਰੁਣ ਵਧਾਵਨ ਨੇ ਇਹ ਵੀ ਕਿਹਾ ਕਿ ਸੰਗਠਨ ਦਾ ਮਕਸਦ ਨੌਜਵਾਨਾਂ ਨੂੰ ਵਪਾਰ ਨਾਲ ਜੋੜਨਾ, ਨਵੇਂ ਉਦਯੋਗਪਤੀਆਂ ਨੂੰ ਮਾਰਗਦਰਸ਼ਨ ਦੇਣਾ ਅਤੇ ਸਰਕਾਰ ਨਾਲ ਸੰਵਾਦ ਸਥਾਪਤ ਕਰਕੇ ਵਪਾਰ ਲਈ ਅਨੁਕੂਲ ਨੀਤੀਆਂ ਬਣਵਾਉਣਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਨਵੀਂ ਟੀਮ ਸੰਗਠਨ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਲਾਗੂ ਕਰਦਿਆਂ ਜਲਾਲਾਬਾਦ ਪੱਛਮ ਨੂੰ ਸੰਗਠਨ ਦਾ ਇੱਕ ਮਜ਼ਬੂਤ ਕੇਂਦਰ ਬਣਾਏਗੀ। ਅੰਤ ਵਿੱਚ ਉਨ੍ਹਾਂ ਸਾਰੇ ਨਵੇਂ ਨਿਯੁਕਤ ਔਹਦੇਦਾਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰੇ ਮੈਂਬਰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਰਗਰਮੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਵਪਾਰੀਆਂ ਦੇ ਹਿੱਤਾਂ ਲਈ ਇਕੱਠੇ ਹੋ ਕੇ ਕੰਮ ਕਰਨ।