ਹਾਲੇ ਤੱਕ ਨਹੀਂ ਮਿਲੇ ਸਿੱਧੀ ਬਜਾਈ ਦੇ ਪੈਸੇ : ਆਗੂ
ਝੋਨੇ ਦੀ ਸਿੱਧੀ ਬਜਾਈ ਦੇ ਪੈਸੇ ਹਜੇ ਤੱਕ ਨਹੀਂ ਆਏ ਕਿਸਾਨਾਂ ਦੇ ਖਾਤੇ 'ਚ :ਦਲਜੀਤ ਸਿੰਘ,ਰਾਕੇਸ਼ ਕੁਮਾਰ
Publish Date: Fri, 27 Feb 2026 03:57 PM (IST)
Updated Date: Fri, 27 Feb 2026 03:58 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ 1500 ਰੁਪਏ ਸਹਾਇਤਾ ਦੇ ਤੌਰ ਤੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਅਜੇ ਤੱਕ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਨਹੀਂ ਮਿਲੇ। ਕਿਸਾਨ ਦਲਜੀਤ ਸਿੰਘ,ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਢੱਲ, ਪਰਵੀਨ ਕੁਮਾਰ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਅਸੀਂ ਆਪਣੇ ਖੇਤਾਂ ਵਿੱਚ ਸਰਕਾਰ ਦੇ ਕਹੇ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ 1500 ਰੁਪਏ ਨਹੀਂ ਦਿੱਤੇ ਗਏ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਖਾਤੇ ਵਿੱਚ 1500 ਰੁਪਏ ਜਲਦੀ ਤੋਂ ਜਲਦੀ ਪਾ ਦਿੱਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਬਾਬਤ ਜਦੋਂ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਿਨਾਂ ਕਿਸਾਨਾਂ ਨੇ ਆਪਣੇ ਪੈਨ ਕਾਰਡ,ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਜਮਾਂ ਕਰਵਾ ਦਿੱਤੀ ਹੈ,ਉਹਨਾਂ ਦੇ ਪੈਸੇ ਜਲਦੀ ਹੀ ਉਹਨਾਂ ਦੇ ਖਾਤੇ ਵਿੱਚ ਪਾ ਦਿੱਤੇ ਜਾਣਗੇ ਅਤੇ ਜਿਨਾਂ ਕਿਸਾਨਾਂ ਨੇ ਆਪਣੇ ਪੈਨ ਕਾਰਡ,ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਨਹੀਂ ਜਮਾਂ ਕਰਾਈ ਹੈ ਬਹੁਤ ਜਲਦੀ ਹੀ ਕਰਵਾ ਦੇਣ ਤਾਂ ਜੋ ਉਹਨਾਂ ਦੇ ਖਾਤੇ ਵਿੱਚ ਵੀ ਪੈਸੇ ਪਾ ਦਿੱਤੇ ਜਾਣ।