- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਵਿਖੇ ਹੋਲੀ ਦੇ ਤਿਓਹਾਰ ਨੂੰ ਲੈਕੇ ਬਾਜ਼ਾਰ 'ਚ ਰੌਣਕਾ ਲੱਗਣੀਆਂ ਹੋਇਆ ਸ਼ੁਰੂ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਦੁਕਾਨਦਾਰਾਂ ਵੱਲੋਂ ਰੰਗ-ਗੁਲਾਲ, ਪਿਚਕਾਰੀਆਂ, ਗੁਬਾਰੇ ਅਤੇ ਹੋਲੀ ਨਾਲ ਸੰਬੰਧਿਤ ਹੋਰ ਸਮਾਨ ਨਾਲ ਦੁਕਾਨਾਂ ਸਜਾਈਆਂ ਗਈਆਂ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵਿੱਚ ਤਿਉਹਾਰ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰਾਂ ਵਿੱਚ ਰੰਗ-ਬਿਰੰਗੀਆਂ ਪਿਚਕਾਰੀਆਂ ਅਤੇ ਵੱਖ-ਵੱਖ ਕਿਸਮ ਦੇ ਆਰਗੈਨਿਕ ਰੰਗ ਗਾਹਕਾਂ ਨੂੰ ਖੂਬ ਆਕਰਸ਼ਿਤ ਕਰ ਰਹੇ ਹਨ। ਇਸ ਦੇ ਨਾਲ ਹੀ ਮਿਠਾਈਆਂ ਦੀਆਂ ਦੁਕਾਨਾਂ ’ਤੇ ਵੀ ਭੀੜ ਵਧਣ ਲੱਗੀ ਹੈ ਅਤੇ ਗੁਜੀਆ, ਮਠਰੀ ਤੇ ਹੋਰ ਪਕਵਾਨਾਂ ਦੀ ਤਿਆਰੀ ਜ਼ੋਰਾਂ ’ਤੇ ਹੈ। ਦੁਕਾਨਦਾਰਾਂ ਅਨੀਸ਼ ਕੁਮਾਰ,ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਇਸ ਵਾਰ ਵਿਕਰੀ ਚੰਗੀ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ-ਮੁਕਤ ਹੋਲੀ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਫਾਜ਼ਿਲਕਾ ਵਿੱਚ ਹੋਲੀ ਦੇ ਤਿਓਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਚਹਲ ਪਹਲ ਵੱਧਣੀ ਸ਼ੁਰੂ ਹੋ ਗਈ ਹੈ। ਰੰਗਾਂ ਦੇ ਤਿਉਹਾਰ ਲਈ ਲੋਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਵੱਲੋਂ ਰੰਗ, ਗੁਲਾਲ, ਪਿਚਕਾਰੀਆਂ ਅਤੇ ਹੋਰ ਸਜਾਵਟੀ ਸਮਾਨ ਨਾਲ ਆਪਣੀਆਂ ਦੁਕਾਨਾਂ ਸਜਾਈਆਂ ਗਈਆਂ ਹਨ। ਬਾਜ਼ਾਰਾਂ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਵਰਗ ਦੇ ਲੋਕ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਖਾਸ ਕਰਕੇ ਬੱਚਿਆਂ ਵਿੱਚ ਨਵੀਂ ਕਿਸਮ ਦੀਆਂ ਪਿਚਕਾਰੀਆਂ ਅਤੇ ਰੰਗਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਮਿੱਠਾਈਆਂ ਦੀਆਂ ਦੁਕਾਨਾਂ ’ਤੇ ਵੀ ਭੀੜ ਵੱਧ ਰਹੀ ਹੈ ਕਿਉਂਕਿ ਲੋਕ ਤਿਉਹਾਰ ਮੌਕੇ ਇਕ ਦੂਜੇ ਨੂੰ ਮਿਠਾਈ ਵੰਡਣ ਦੀ ਤਿਆਰੀ ਕਰ ਰਹੇ ਹਨ।ਲੋਕਾਂ ਦਾ ਮੰਨਣਾ ਹੈ ਕਿ ਹੋਲੀ ਸਿਰਫ਼ ਰੰਗਾਂ ਦਾ ਹੀ ਨਹੀਂ, ਸਗੋਂ ਪਿਆਰ, ਭਾਈਚਾਰੇ ਅਤੇ ਖੁਸ਼ੀ ਦਾ ਤਿਉਹਾਰ ਹੈ, ਜਿਸਨੂੰ ਸਭ ਨੂੰ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ। ਫਾਜ਼ਿਲਕਾ ਦੇ ਚੌਕ ਘੰਟਾ ਘਰ ਵਿਖੇ ਹੋਲਿਕਾ ਦਹਿਨ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਸ਼ਹਿਰ ਵਾਸੀਆਂ ਵੱਲੋਂ ਪਰੰਪਰਾਗਤ ਢੰਗ ਨਾਲ ਲੱਕੜੀਆਂ ਅਤੇ ਉਪਲੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲਿਕਾ ਦਹਿਨ ਮੌਕੇ ਧਾਰਮਿਕ ਰਸਮਾਂ ਅਦਾ ਕੀਤੀਆਂ ਜਾਣਗੀਆਂ ਅਤੇ ਲੋਕ ਭਗਵਾਨ ਤੋਂ ਸੁੱਖ-ਸਮ੍ਰਿੱਧੀ ਦੀ ਅਰਦਾਸ ਕਰਨਗੇ। ਪ੍ਰਸ਼ਾਸਨ ਵੱਲੋਂ ਵੀ ਮੌਕੇ ‘ਤੇ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਉਚਿਤ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਇਸ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚਦੇ ਹਨ, ਜਿਸ ਨਾਲ ਮਾਹੌਲ ਭਗਤੀਮਈ ਅਤੇ ਖੁਸ਼ੀਭਰਾ ਬਣ ਜਾਂਦਾ ਹੈ।