ਕਿਰਤੀ ਕਿਸਾਨ ਯੂਨੀਅਨ ਦੀ 27 ਮੈਂਬਰੀ ਕਮੇਟੀ ਦੀ ਚੋਣ
ਕਿਰਤੀ ਕਿਸਾਨ ਯੂਨੀਅਨ ਇਕਾਈ ਵਲੋਂ 27 ਮੈਬਰੀ ਪਿੰਡ ਕਮੇਟੀ ਦੀ ਕੀਤੀ ਚੋਣ
Publish Date: Mon, 23 Feb 2026 04:28 PM (IST)
Updated Date: Mon, 23 Feb 2026 04:31 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪਿੰਡ ਚੱਕ ਸੈਦੋਕੇ ਕੇ ਵਿਖੇ ਨਵੇਂ ਸਿਰੇ ਤੋਂ ਸੂਬਾ ਕਮੇਟੀ ਦੇ ਨਿਯਮਾਂ ਅਨੁਸਾਰ ਪਿੰਡ ਵਿੱਚ ਘਰ ਘਰ ਜਾ ਕੇ 600 ਦੇ ਕਰੀਬ ਪਿੰਡ ਚੋਂ ਮੈਂਬਰਸ਼ਿਪ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਵਿੱਚ ਅਨਾਊਸਮੈਟ ਕਰਕੇ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ ਗਿਆ ਇੱਕਠ ਵਿਚੋਂ ਹੀ ਇਕਾਈ ਦੀ ਚੋਣ ਸਰਬ ਸੰਮਤੀ ਨਾਲ ਜ਼ਿਲਾ ਆਗੂਆਂ ਦੀ ਨਿਗਰਾਨੀ ਹੇਠ ਲੋਕਾਂ ਦੀ ਸਹਿਮਤੀ ਨਾਲ 27 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਇਕਾਈ ਪ੍ਰਧਾਨ ਬਲਵਿੰਦਰ ਸਿੰਘ,ਮੀਤ ਪ੍ਰਧਾਨ ਪ੍ਰਿਤਪਾਲ ਸਿੰਘ,ਸਕੱਤਰ ਬਲਜੀਤ ਸਿੰਘ,ਖਜਾਨਚੀ ਜਗਮੀਤ ਸਿੰਘ,ਪ੍ਰੈਸ ਸਕੱਤਰ ਸਰਦੂਲ ਸਿੰਘ ਸਮੇਤ 22 ਮੈਂਬਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਚੱਕ ਸੈਦੋਕੇ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਦੇਸ਼ ਦੇ ਲੋਕਾਂ ਨਾਲ ਲਗਾਤਾਰ ਧੋਖਾ ਕਰਦੀ ਆ ਰਹੀ ਹੈ ਅਤੇ ਦੇਸ਼ੀ,ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਜਲ ਜੰਗਲ ਜਮੀਨਾਂ ਲੁਟਾਉਣ ਦਾ ਲੋਕਾਂ ਤੇ ਅੰਤਿਮ ਹੱਲਾ ਮੁਕਤ ਪਰ ਸਮਝੌਤੇ,ਬਿਜਲੀ ਬਿੱਲ ਬੀਜ ਬਿੱਲ,ਲੇਬਰ ਕੋਡ,ਨਰੇਗਾ ਕਾਨੂੰਨ ਨੂੰ ਖਤਮ ਕਰਕੇ ਬੀਜੇਪੀ ਆਰਐਸਐਸ ਨੇ ਆਪਣੇ ਕਾਰਪੋਰੇਟ ਘਰਾਣਿਆਂ ਪੱਖੀ ਮਨਸੂਬਿਆਂ ਦਾ ਸਿੱਖਰ ਕਰ ਦਿੱਤਾ ਹੈ ਇਹਨਾਂ ਹਾਲਤਾਂ ਦੇ ਵਿੱਚ ਜਦ ਅਮਰੀਕਾ ਤੋਂ ਖੇਤੀ ਖੇਤਰ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਅਨਾਜ,ਦੁੱਧ,ਫਲ ਭਾਰਤ ਦੀ ਮੰਡੀ ਵਿੱਚ ਜੀਰੋ ਟੈਰਿਫ ਤੇ ਆਵੇਗਾ ਤਾਂ ਖੇਤੀ ਖੇਤਰ ਵਿੱਚ ਲੱਗੇ ਕਰੋੜਾਂ ਲੋਕ ਅਤੇ ਡੇਅਰੀ ਵਰਗੇ ਕਿੱਤਿਆਂ ਚ ਲੱਗੇ 7 ਕਰੋੜ ਤੋਂ ਵੱਧ ਲੋਕ ਬਰਬਾਦ ਹੋ ਜਾਣਗੇ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ। ਸਮਾਜਿਕ ਹਾਲਤ ਜੋ ਲੋਕਾਂ ਦੇ ਬਨਣੇ ਹਨ ਉਸ ਦਾ ਕਿਆਸ ਬੇਹੱਦ ਡਰਾਵਣਾ ਨਜ਼ਰ ਆ ਰਿਹਾ ਹੈ।