ਕੇਂਦਰ ਸਰਕਾਰ ਦੀ ਦਾਮੀ ਨੀਤੀ ਆੜ੍ਹਤੀ ਵਿਰੋਧੀ : ਕਮਰਾ
ਕੇਂਦਰ ਸਰਕਾਰ ਦੀ ਦਾਮੀ ਨੀਤੀ ਆੜ੍ਹਤੀ ਵਿਰੋਧੀ-ਕਮਰਾ
Publish Date: Sat, 04 Apr 2026 05:06 PM (IST)
Updated Date: Sat, 04 Apr 2026 05:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੰਡੀ ਲਾਧੂਕਾ : ਮੰਡੀ ਦੀ ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਵਿਨਾਸ਼ ਕਮਰਾ ਨੇ ਕੇਂਦਰ ਸਰਕਾਰ ਦੀ ਦਾਮੀ ਨੀਤੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕੇਂਦਰ ਸਰਕਾਰ ਪੰਜਾਬ ਦੇ ਆੜ੍ਹਤੀਆਂ ਨੂੰ ਇਕਮੁਸ਼ਤ 46 ਰੁਪਏ ਪ੍ਰਤੀ ਕੁਇੰਟਲ ਦਾਮੀ ਦੇ ਰਹੀ ਹੈ, ਇਸ ਵਾਰ ਸਿਰਫ਼ 4 ਰੁਪਏ 75 ਪੈਸੇ ਦਾ ਵਾਧਾ ਕੀਤਾ ਗਿਆ ਹੈ ਜੋ ਕਿ ਨਿਰਾਸ਼ਾਜਨਕ ਹੈ, ਜਦੋਂ ਕਿ ਆੜ੍ਹਤੀਆਂ ਦੇ ਕੇਂਦਰ ਸਰਕਾਰ ਵੱਲ ਢਾਈ ਪ੍ਰਤੀਸ਼ਤ ਦੇ ਹਿਸਾਬ ਨਾਲ 65 ਰੁਪਏ ਪ੍ਰਤੀ ਕੁਇੰਟਲ ਦਾਮੀ ਬਣਦੀ ਹੈ। ਉਨ੍ਹਾਂ ਨੇ ਕਿਹਾ ਹੈ ਕੇਂਦਰ ਸਰਕਾਰ ਨੇ ਇਸ ਵਾਰ ਕਣਕ ਦੇ ਭਾਅ ਵਿਚ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ ਅਤੇ 4 ਰੁਪਏ 75 ਪੈਸੇ ਦਾਮੀ ਵਿਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਪੰਜਾਬ ਦੇ ਆੜ੍ਹਤੀਆਂ ਨੂੰ ਢਾਈ ਰੁਪਏ ਕੁਇੰਟਲ ਦੇ ਹਿਸਾਬ ਨਾਲ ਦਾਮੀ ਦਿੱਤੀ ਜਾਵੇ ਜਦੋਂ ਕਿ ਪੰਜਾਬ ਦੇ ਆੜ੍ਹਤੀ ਨਿੱਜੀ ਵਪਾਰੀਆਂ ਤੋਂ ਵੀ ਜਿਨਸ਼ਾਂ ਤੇ ਢਾਈ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਾਮੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਹਰਿਆਣਾ ਸਰਕਾਰ ਵਲੋਂ ਆੜ੍ਹਤੀਆਂ ਨੂੰ ਵਾਜ਼ਬ ਦਰਾਂ ਤੇ ਕਮਿਸ਼ਨ ਦਿੱਤਾ ਜਾ ਰਿਹਾ ਹੈ, ਇਸ ਲਈ ਪੰਜਾਬ ਵਿਚ ਵੀ ਹਰਿਆਣਾ ਵਾਲਾ ਮਾਡਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਆੜ੍ਹਤੀਆਂ ਨੂੰ ਜਿਨਸ਼ਾਂ ਦੀ ਸਾਂਭ ਸੰਭਾਲ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਦਾਮੀ ਦੀ ਕਮਾਈ ਚੋਰ ਖਾਂ ਜਾਂਦੇ ਹਨ, ਇਸ ਲਈ ਕੇਂਦਰ ਸਰਕਾਰ ਆੜ੍ਹਤੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ। ਉਨ੍ਹਾਂ ਨੇ ਕਿਹਾ ਹੈ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਸਵੀਕਾਰ ਨਾ ਕੀਤਾ ਤਾਂ ਆੜ੍ਹਤੀ ਵਰਗ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।