ਨੈਸ਼ਨਲ ਸਕੂਲ ਸਾਫਟਬਾਲ ਖੇਡਾਂ ਲਈ ਮਹਿਕ ਦੀ ਹੋਈ ਚੋਣ
ਮਹਿਕ ਦੀ ਪ੍ਰਾਪਤੀ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ: ਮੈਡਮ ਲਖਵਿੰਦਰ ਕੌਰ ਬਰਾੜ
Publish Date: Sat, 07 Feb 2026 03:54 PM (IST)
Updated Date: Sat, 07 Feb 2026 03:56 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਗੋਡਵਿਨ ਪਬਲਿਕ ਸਕੂਲ, ਘੱਲੂ ਦੀ ਵਿਦਿਆਰਥਣ ਮਹਿਕ ਦਾ ਨੈਸ਼ਨਲ ਸਕੂਲ ਸਾਫਟਬਾਲ ਖੇਡਾਂ ਲਈ ਚੁਣੇ ਜਾਣ ’ਤੇ ਸੰਸਥਾ ਤੇ ਮਾਪਿਆਂ ’ਚ ਖੁਸ਼ੀ ਦਾ ਮਾਹੌਲ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਲਖਵਿੰਦਰ ਕੌਰ ਬਰਾੜ, ਐਡਵੋਕੇਟ ਮਨਿੰਦਰ ਸਿੰਘ ਸਰਾਂ ਤੇ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਸਮੇਤ ਸਮੁੱਚੀ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਮਹਿਕ ਨੂੰ ਉਸਦੇ ਆਉਣ ਵਾਲੇ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕੋਚ ਮੋਹਿਤ ਤੇ ਸਾਫਟਬਾਲ ਕੋਚ ਗੁਰਲਾਲ ਨੇ ਦੱਸਿਆ ਕਿ ਮਹਿਕ ਨੂੰ 69ਵੀਆਂ ਨੈਸ਼ਨਲ ਸਕੂਲ ਸਾਫਟਬਾਲ ਖੇਡਾਂ ਲਈ ਚੁਣਿਆ ਗਿਆ ਹੈ, ਜਿੱਥੇ ਉਹ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਮੁਕਾਬਲਾ ਕਰ ਰਹੀ ਹੈ। ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਮਹਿਕ ਦੀ ਪ੍ਰਾਪਤੀ ਗੋਡਵਿਨ ਪਬਲਿਕ ਸਕੂਲ, ਘੱਲੂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਹਿਕ ਦੀ ਸਫਲਤਾ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ।