461.42 ਲੱਖ ਨਾਲ ਉਸਾਰਿਆ ਜਾਵੇਗਾ ਤਹਿਸੀਲ ਕੰਪਲੈਕਸ : ਗੋਲਡੀ
461.42 ਲੱਖ ਦੀ ਲਾਗਤ ਨਾਲ ਉਸਾਰੀ ਜਾਵੇਗੀ ਤਹਿਸੀਲ ਜਲਾਲਾਬਾਦ ਦੀ ਇਮਾਰਤ:ਜਗਦੀਪ ਕੰਬੋਜ ਗੋਲ
Publish Date: Mon, 09 Mar 2026 04:07 PM (IST)
Updated Date: Mon, 09 Mar 2026 04:09 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਜਲਾਲਾਬਾਦ ਦੇ ਵਸਨੀਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 461.42 ਲੱਖ ਦੀ ਲਾਗਤ ਨਾਲ ਤਹਿਸੀਲ ਜਲਾਲਾਬਾਦ ਦੀ ਨਵੀ ਇਮਾਰਤ ਉਸਾਰੀ ਜਾਵੇਗੀ। ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਇਕ ਜਲਾਲਾਬਾਦ ਨੇ ਤਹਿਸੀਲ ਜਲਾਲਾਬਾਦ ਦੀ ਨਵੀ ਇਮਾਰਤ ਨੂੰ ਉਸਾਰਨ ਦਾ ਮੁੱਦਾ ਚੁੱਕਿਆ ਸੀ, ਜਿਸ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸਪਸ਼ਟ ਕੀਤਾ ਕਿ ਉਨਾਂ ਕੋਲ ਨਵੀਂ ਇਮਾਰਤ ਉਸਾਰਨ ਲਈ ਤਜਵੀਜ ਆਈ ਹੋਈ ਹੈ, ਜਿਸ ਤੇ ਪੈਰਵੀ ਕਰਦਿਆਂ ਉਨਾਂ ਅੱਗੇ ਕਾਰਵਾਈ ਲਈ ਫਾਈਲ ਨੂੰ ਤੋਰ ਦਿੱਤਾ ਹੈ| ਉਨਾਂ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਇਹ ਤਜਵੀਜ ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ ਤੇ ਉਨਾਂ ਦੀ ਇਸ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਵਿਧਾਇਕ ਜਲਾਲਾਬਾਦ ਨੇ ਸਥਾਨਕ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੇ ਲੰਬੇ ਸਮੇਂ ਦੀਆਂ ਕਈ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਤੇ ਇਸ ਮੰਗ ਨੂੰ ਵੀ ਜਲਦ ਪੂਰਾ ਕਰਦਿਆਂ ਲੋਕ ਸਮਰਪਿਤ ਕੀਤੀ ਜਾਵੇਗੀ।