ਸੇਵਾਮੁਕਤੀ ’ਤੇ ਅਧਿਆਪਕ ਰਾਮ ਸਰੂਪ ਨੂੰ ਸਨਮਾਨਿਆਂ
ਸ਼ਾਨਦਾਰ ਸੇਵਾਵਾਂ ਚਲਦਿਆਂ ਅਧਿਆਪਕ ਰਾਮ ਸਰੂਪ ਦੀ ਵਿਦਾੲਗੀਹੋਈ
Publish Date: Wed, 01 Apr 2026 04:06 PM (IST)
Updated Date: Wed, 01 Apr 2026 04:10 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲੇ ਦੇ ਪਿੰਡ ਬਾਂਡੀਵਾਲਾ ਦੇ ਸਰਕਾਰੀ ਹਾਈ ਸਕੂਲ ’ਚ ਅਧਿਆਪਕ ਰਾਮ ਸਰੂਪ ਨੂੰ ਸਕੂਲ ਸਟਾਫ਼ ਵੱਲੋਂ ਸਕੂਲ ’ਚ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਪੂਨਮ ਨੇ ਦੱਸਿਆ ਕਿ ਰਾਮ ਸਰੂਪ ਨੇ 20 ਅਗਸਤ 1997 ਨੂੰ ਐੱਸਐੱਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਤੋਂ ਆਪਣੀ ਨੌਕਰੀ ਦੀ ਆਗਾਜ਼ ਕੀਤਾ ਸੀ। ਸਰਕਾਰੀ ਸੇਵਾ ’ਚ ਆਉਣ ਤੋਂ ਪਹਿਲਾਂ ਜੈਨ ਹਾਈ ਸਕੂਲ ਫਾਜਿਲਕਾ ’ਚ ਕੁੱਝ ਸਮੇਂ ਲਈ ਐਡਿਡ ਪੋਸਟ ’ਤੇ ਸੇਵਾਵਾਂ ਦੇ ਰਹੇ ਸਨ। ਇਸ ਤੋਂ ਬਾਅਦ 08-06-2003 ਨੂੰ ਉਨ੍ਹਾਂ ਦੀ ਬਦਲੀ ਸਰਕਾਰੀ ਮਿਡਲ ਸਕੂਲ ਬੇਗਾਂਵਾਲੀ ਵਿਖੇ ਹੋਈ। ਇਸ ਤੋਂ ਬਾਅਦ ਆਪ 24-08-2005 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਖੇ ਸੇਵਾਵਾਂ ਦਿੱਤੀਆਂ। ਇੱਥੇ ਸਕੂਲ ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਬਦਲੀ ਹੋਈ ਤੇ ਇਥੋਂ 28 ਸਾਲ 7 ਮਹੀਨੇ ਦੀ ਸੇਵਾ ਦੇ ਕੇ ਅੱਜ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਸਕੂਲ ਅਧਿਆਪਕਾਂ ਵੱਲੋਂ ਸ੍ਰੀ ਰਾਮ ਸਰੂਪ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸੰਜੇ,ਪੰਕਜ, ਨੀਰਜ ਕੁਮਾਰ, ਸੌਰਵ ਕੁਮਾਰ, ਰਜਨੀਸ਼, ਗਗਨ, ਚੰਦਰ ਕਾਂਤਾ, ਮੇਨਕਾ,ਸ਼ੈਫਾਲੀ, ਅੰਜਨਾ, ਸੀਮਾ, ਸੁਨੀਤਾ, ਜੋਤੀ, ਮਨਜੀਤ, ਵਿਜੇਪਾਲ ਆਦਿ ਹਾਜਰਰ ਸਨ।