- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਸੀ.ਬੀ.ਐਸ.ਈ ਨਤੀਜਿਆਂ ਵਿੱਚ ਗੱਡੇ ਸਫਲਤਾ ਦੇ ਝੰਡੇ

ਕਪਿਲ ਜਸੂਜਾ, ਪੰਜਾਬੀ ਜਾਗਰਣ,ਫਾਜ਼ਿਲਕਾ :ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਾਹੂਆਣਾ ਬੋਦਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਅਤੇ ਅਕਾਦਮਿਕ ਨਤੀਜਿਆਂ ਵਿੱਚ ਇੱਕ ਵਾਰ ਫਿਰ ਤੋਂ ਇਤਿਹਾਸਕ ਜਿੱਤ ਦਰਜ ਕਰਦਿਆਂ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਦਾ ਵੇਰਵਾ ਸਾਂਝਾ ਕਰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਆਪਣੀ ਅਦਭੁਤ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ 98.4% ਅੰਕ ਪ੍ਰਾਪਤ ਕਰਕੇ ਪਹਿਲੀ ਸਥਾਨ ਹਾਸਿਲ ਕੀਤਾ ਹੈ, ਜਦਕਿ ਦੂਜੇ ਸਥਾਨ ’ਤੇ ਦੋ ਵਿਦਿਆਰਥੀਆਂ ਜਸਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ 97.4% ਅੰਕਾਂ ਨਾਲ ਸਾਂਝੇ ਤੌਰ ’ਤੇ ਕਬਜ਼ਾ ਕੀਤਾ ਅਤੇ ਤੀਜੇ ਸਥਾਨ ਤੇ ਦੀਕਸ਼ਾ ਨੇ 93% ਅੰਕ ਲੈ ਕੇ ਸਕੂਲ ਦੀ ਮੈਰਿਟ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿੱਚ ਕੋਮਲਪ੍ਰੀਤ ਕੌਰ (98.4%), ਜਸਪ੍ਰੀਤ ਕੌਰ (97.4%), ਗਗਨਦੀਪ ਕੌਰ (97.4%), ਦੀਕਸ਼ਾ (93%), ਸ਼ਾਇਨਾ (92%), ਅਵਨੂਰਦੀਪ (89.8%), ਸਿਮਰਤ ਕੌਰ (89.6%), ਤਮੰਨਾ (89.2%), ਤਮੰਨਾ (88.8%), ਤ੍ਰਿਪਤਜੋਤ ਕੌਰ (88.6%), ਮੋਹਿਤ ਕੁਮਾਰ (88.2%), ਪਾਇਲ (88%), ਕਰਨਲਜੀਤ ਸਿੰਘ (88%), ਭਰਤਵੀਰ ਸਿੰਘ (87%), ਵਿਸ਼ਵਜੀਤ ਸਿੰਘ (86.8%), ਸੁਪਨਦੀਪ ਸਿੰਘ ਸੰਧੂ (86.6%), ਯੁਵਰਾਜ (86%), ਪ੍ਰਭਵੀਰ ਕੌਰ ਬਰਾੜ (85.8%), ਗੁਰਸਿਮਰਨ ਸਿੰਘ (85.4%), ਰਾਜਵੀਰ ਰਾਏ (84.4%), ਨਵੀਨ ਪੂਨੀਆ (83.8%), ਅਮਰੀਨ ਕੌਰ (83.4%), ਗੁਰਾਂਸ਼ (83.2%), ਮਨਤਾਜ ਸਿੰਘ (81.2%), ਦਵਿੰਦਰ ਕੌਰ (81%), ਸੁਹਾਨਾ (80.6%), ਦਿਵਿਆਂਸ਼ੂ (80.6%), ਸਹਿਜਦੀਪ ਸਿੰਘ ਸਿੱਧੂ (80%), ਆਰੁਸ਼ ਬਾਠਲਾ (80%) ਅਤੇ ਸਾਹਿਲ ਕੰਬੋਜ (80%) ਪ੍ਰਾਪਤ ਕੀਤੇ ।
ਇਸ ਮੌਕੇ 'ਤੇ ਸਕੂਲ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਫਲਤਾ ਕੋਈ ਇਤਫ਼ਾਕ ਨਹੀਂ ਸਗੋਂ ਵਿਦਿਆਰਥੀਆਂ ਦੀ ਸਾਲ ਭਰ ਦੀ ਕਰੜੀ ਮਿਹਨਤ, ਇਕਾਗਰਤਾ ਅਤੇ ਅਧਿਆਪਕਾਂ ਦੀ ਸਹੀ ਦਿਸ਼ਾ-ਨਿਰਦੇਸ਼ਾਂ ਦਾ ਨਤੀਜਾ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਮੈਡਮ ਨੀਤੀ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅੱਜ ਦੀਆਂ ਇਹ ਮੱਲਾਂ ਸਾਬਤ ਕਰਦੀਆਂ ਹਨ ਕਿ ਜੇਕਰ ਨਿਸ਼ਾਨਾ ਸਪਸ਼ਟ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਨ੍ਹਾਂ ਨੇ ਇਸ ਵੱਡੀ ਕਾਮਯਾਬੀ ਦਾ ਸਿਹਰਾ ਸਮੂਹ ਸਟਾਫ਼ ਦੇ ਸਿਰ ਬੰਨ੍ਹਦਿਆਂ ਅਕਾਦਮਿਕ ਮੁਖੀ ਡਾਕਟਰ ਗੁਰਵੀਨ ਕੌਰ, ਸੀਨੀਅਰ ਵਿੰਗ ਕੋਆਡੀਨੇਟਰ ਸੌਰਵ ਕੁੱਬਾ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ।