ਇੰਗਲਿਸ਼ ਓਲੰਪੀਆਡ ਗੌਡਵਿਨ ਸਕੂਲ ਨੇ ਜਿੱਤੇ 3 ਸੋਨ ਸਮੇਤ 6 ਤਗਮੇ
ਇੰਗਲਿਸ਼ ਓਲੰਪੀਆਡ 2025-26 ‘ਚ ਗੌਡਵਿਨ ਪਬਲਿਕ ਸਕੂਲ ਘੱਲੂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, 3 ਸੋਨ ਸਮੇਤ 6 ਤਗਮੇ ਜਿੱਤੇ
Publish Date: Tue, 21 Apr 2026 07:47 PM (IST)
Updated Date: Tue, 21 Apr 2026 07:49 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਗੌਡਵਿਨ ਪਬਲਿਕ ਸਕੂਲ, ਘੱਲੂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਇੰਗਲਿਸ਼ ਓਲੰਪੀਆਡ 2025-26 ’ਚ 3 ਸੋਨ ਸਮੇਤ 6 ਤਗਮੇ ਜਿੱਤ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਦੱਸਿਆ ਕਿ ਸੋਨ ਤਗਮਾ ਜੇਤੂਆਂ ਵਿੱਚ ਕਲਾਸ IV ਦੀ ਕੋਮਲ, ਕਲਾਸ V ਦੀ ਆਰਾਧਿਆ ਤੇ ਕਲਾਸ VI ਦੀ ਮਨਮੀਤ ਸ਼ਾਮਲ ਹਨ। ਚਾਂਦੀ ਦਾ ਤਗਮਾ ਜੇਤੂਆਂ ’ਚ ਕਲਾਸ IV ਦੀ ਵੈਜਯੰਤੀ ਤੇ ਕਲਾਸ V ਦੀ ਨਵਦੀਪ ਕੌਰ, ਕਲਾਸ V ਦੇ ਧਰੁਵ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਪੰਜਵੀਂ ਦੀ ਨਵਦੀਪ ਕੌਰ, ਰੇਹਾਨ, ਦਿਲਸੀਰਤ ਤੇ ਪੰਜਵੀਂ ਦੀ ਮਿਸਟੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਕੂਲ ਦੇ ਸ਼ਾਨਦਾਰ ਅਕਾਦਮਿਕ ਵਾਤਾਵਰਣ ਦਾ ਨਤੀਜਾ ਹੈ। ਪ੍ਰਬੰਧਕ ਕਮੇਟੀ ਮੈਂਬਰ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਪ੍ਰਮਾਣ ਹੈ। ਪ੍ਰਬੰਧਕ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਨ ਨੇ ਕਿਹਾ ਕਿ ਅੰਗਰੇਜ਼ੀ ਓਲੰਪੀਆਡ ਵਿੱਚ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਕੂਲ ਦੇ ਵਿਦਿਆਰਥੀ ਭਵਿੱਖ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕਰਦੇ ਰਹਿਣਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ।