ਲੋੜਵੰਦਾਂ ਨੂੰ ਵੰਡੀਆਂ ਰਜ਼ਾਈਆਂ
ਸਮਾਜ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਸੋਸ਼ਲ ਵੈਲਫੇਅਰ ਸੁਸਾਇਟੀ - ਡਾ. ਕਸ਼ਿਤਿਜ/ਡਾ. ਕਾਜ਼ਮੀ ਧੂੜੀਆ
Publish Date: Fri, 16 Jan 2026 05:27 PM (IST)
Updated Date: Fri, 16 Jan 2026 05:30 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ਼ਹਿਰ ਦੇ ਮਸ਼ਹੂਰ ਮਲਟੀ ਸਪੈਸ਼ਲਿਟੀ ਨਵਜੀਵਨ ਹਸਪਤਾਲ ਦੀ ਸੰਚਾਲਕ ਅਤੇ ਮੰਨੀ-ਪ੍ਰਮੰਨੀ ਪੈਥੋਲੋਜਿਸਟ ਡਾ. ਰੇਣੂ ਧੂੜੀਆ ਦੇ ਸਪੁੱਤਰ ਡਾ. ਕਸ਼ਿਤਿਜ ਧੂੜੀਆ ਰੇਡੀਓਲੋਜਿਸਟ ਅਤੇ ਉਨ੍ਹਾਂ ਦੀ ਪਤਨੀ ਡਾ. ਕਾਜ਼ਮੀ ਰੈਣਾ ਧੂੜੀਆ ਬੱਚਿਆਂ ਦੇ ਮਾਹਰ ਨੇ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਸੱਤਵੇਂ ਸਾਲ ਦੇ ਅੱਠਵੇਂ ਪੜਾਅ ਦੇ ਰਜਾਈ ਵੰਡ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਨੇਕ ਕੰਮਾਂ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰੋਗਰਾਮ ਦੌਰਾਨ 60 ਲੋੜਵੰਦਾਂ ਨੂੰ ਰਜ਼ਾਈਆਂ ਵੰਡੀਆਂ ਗਈਆਂ। ਇਸ ਮੌਕੇ ਸ਼ਹਿਰ ਦੀ ਪ੍ਰਸਿੱਧ ਮਹਿਲਾ ਰੋਗ ਮਾਹਰ ਡਾ. ਸਰਿਤਾ ਕਾਮਰਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਫਾਜ਼ਿਲਕਾ ਵਾਸੀ ਅਤੇ ਐਸ.ਵੀ.ਪੀ. ਕੈਨੇਡਾ ਦੇ ਸੰਚਾਲਕ ਮਧੂ ਸੂਦਨ ਸ਼ਰਮਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਊਸ਼ਾ ਰਾਣੀ ਸ਼ਰਮਾ ਅਤੇ ਦੀਪਕ ਸ਼ਰਮਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੇ ਨਾਲ ਹੀ ਇੰਜੀਨੀਅਰ ਬਾਬੂ ਲਾਲ ਅਰੋੜਾ, ਬਾਗਬਾਨੀ ਮਾਹਰ ਪ੍ਰੇਮ ਬੱਬਰ ਤੇ ਚਾਂਦ ਰਾਣੀ, ਅਤੇ ਗੁਰੂ ਹਰਕ੍ਰਿਸ਼ਨ ਆਈ.ਟੀ.ਆਈ. ਦੇ ਸੰਚਾਲਕ ਇੰਜੀਨੀਅਰ ਰਾਕੇਸ਼ ਭੂਸਰੀ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ। ਸਮਾਗਮ ਵਿੱਚ ਅਸ਼ੋਕ ਮੋਂਗਾ, ਨਰੇਸ਼ ਮਿੱਤਲ, ਸੁਭਾਸ਼ ਅਰੋੜਾ, ਨਰੇਸ਼ ਜੁਨੇਜਾ, ਸੁਸ਼ੀਲ ਗੁਪਤਾ, ਭਾਰਤ ਭੂਸ਼ਣ ਗਰਗ, ਨੀਲਮ ਸਚਦੇਵਾ, ਮੋਨਾ ਕਟਾਰੀਆ, ਕ੍ਰਿਸ਼ਨ ਤਨੇਜਾ, ਰਵੀ ਜੁਨੇਜਾ, ਸੁਨੀਲ ਰਾਣਾ, ਅੰਜੂ ਅਨੇਜਾ, ਵਿਨੀਤ ਅਰੋੜਾ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।