- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਵੈਲਫੇਅਰ ਸੁਸਾਇਟੀ ਸਮਾਜ ਸੇਵਾ ਦੇ ਖੇਤਰ ਵਿੱਚ ਕਰ ਰਹੀ ਹੈ ਸ਼ਲਾਘਾਯੋਗ ਕਾਰਜ: ਡਾ. ਵਿਜੇ ਸਚਦੇਵਾ/ਵਿਕਰਮ ਆਹੂਜਾ
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਿਸਾਲੀ ਕਾਰਜ ਕਰ ਰਹੀ ਹੈ ਅਤੇ ਇਹ ਬੇਹੱਦ ਸ਼ਲਾਘਾਯੋਗ ਹੈ। ਇਹ ਵਿਚਾਰ ਸੁਸਾਇਟੀ ਵੱਲੋਂ ਇਸ ਸਰਦੀ ਦੇ ਸੱਤਵੇਂ ਪੜਾਅ ਦੇ ਰਜ਼ਾਈ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਚਦੇਵਾ ਹਸਪਤਾਲ ਦੇ ਸੰਚਾਲਕ ਡਾ. ਵਿਜੇ ਸਚਦੇਵਾ ਅਤੇ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵੀ ਵਿਕਰਮ ਆਹੂਜਾ ਨੇ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਡਾ. ਆਸ਼ੀਸ਼ ਗਰੋਵਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਾਤਾਵਰਣ ਦੀ ਸੰਭਾਲ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਿਕਰਮ ਆਹੂਜਾ ਨੇ ਹਰਿਆਵਲ ਵਧਾਉਣ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਮੂਹਿਕ ਯਤਨਾਂ ’ਤੇ ਵੀ ਜ਼ੋਰ ਦਿੱਤਾ। ਭਿਆਨਕ ਸਰਦੀ ਵਿੱਚ ਲੋੜਵੰਦਾਂ ਨੂੰ ਰਜ਼ਾਈਆਂ ਮੁਹੱਈਆ ਕਰਵਾਉਣ ਲਈ ਵਚਨਬੱਧ 40 ਸਾਲ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲੋਹੜੀ ਦੀ ਪੂਰਵ ਸੰਧਿਆ ’ਤੇ 50 ਰਜ਼ਾਈਆਂ ਵੰਡ ਕੇ ਇਹ ਤਿਉਹਾਰ ਮਨਾਇਆ ਗਿਆ। ਇਹ ਪ੍ਰੋਗਰਾਮ ਸੁਸਾਇਟੀ ਦੇ ਸਰਪ੍ਰਸਤ ਅਸ਼ੋਕ ਮੋਂਗਾ, ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਅਰੋੜਾ, ਨਰੇਸ਼ ਜੁਨੇਜਾ, ਸੁਭਾਸ਼ ਕਟਾਰੀਆ, ਸੁਸ਼ੀਲ ਗੁਪਤਾ, ਚਰਨਜੀਤ ਕੌਰ ਮੈਨੀ, ਨੀਲਮ ਸਚਦੇਵਾ, ਮੋਨਾ ਕਟਾਰੀਆ, ਕ੍ਰਿਸ਼ਨ ਤਨੇਜਾ ਅਤੇ ਰਜ਼ਾਈ ਵੰਡ ਪ੍ਰੋਜੈਕਟ ਇੰਚਾਰਜ ਰਵੀ ਜੁਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸ਼ਸ਼ੀਕਾਂਤ ਤੇ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਇਹ ਪੜਾਅ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਸੁਰਿੰਦਰ ਆਹੂਜਾ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਸਥਾਪਿਤ ‘ਜਵਾਲਾ ਬਾਈ ਨੱਥੂ ਰਾਮ ਆਹੂਜਾ ਐਜੂਕੇਸ਼ਨ ਐਂਡ ਚੈਰੀਟੇਬਲ ਪਬਲਿਕ ਟਰੱਸਟ’, ਬਜ਼ੁਰਗ ਸਮਾਜ ਸੇਵੀ ਸੁਰੈਣ ਲਾਲ ਕਟਾਰੀਆ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਸਪੁੱਤਰ ਸਿਟੀ ਲੈਬ ਦੇ ਸੰਚਾਲਕ ਵਿਕਾਸ ਕਟਾਰੀਆ ਅਤੇ ਸਵਰਗੀ ਨੇਤਰ ਮਾਹਿਰ ਡਾ. ਕੇ.ਐਲ. ਚਾਵਲਾ ਦੀ ਜਯੰਤੀ ’ਤੇ ਉਨ੍ਹਾਂ ਦੀ ਪਤਨੀ ਅਲਕਾ ਚਾਵਲਾ ਦੇ ਸਹਿਯੋਗ ਨਾਲ ਸੁਸਾਇਟੀ ਦੇ ਦਫ਼ਤਰ ਸੁਤੰਤਰਤਾ ਸੈਨਾਨੀ ਲਾਲਾ ਸੁਨਾਮ ਰਾਏ ਐਮ.ਏ. ਮੈਮੋਰੀਅਲ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੰਦੀਪ ਅਨੇਜਾ, ਨੰਦ ਲਾਲ ਗੁਪਤਾ, ਕੰਚਨ ਕਾਲੜਾ, ਮੋਨਾ ਕਟਾਰੀਆ, ਮਨਪ੍ਰੀਤ ਕੌਰ, ਕੇਵਲ ਕ੍ਰਿਸ਼ਨ ਝਾਂਬ, ਮੋਹਨ ਲਾਲ ਦਾਮੜੀ, ਭਾਰਤ ਭੂਸ਼ਣ ਗਰਗ, ਵਿਨੋਦ ਨਾਗਪਾਲ, ਤਿਲਕ ਰਾਜ ਮੈਨੀ, ਡਾ. ਆਸ਼ਾ ਗੁੰਬਰ, ਸੁਰੇਸ਼ ਗਰਗ, ਸੁਨੀਲ ਰਾਣਾ, ਸੁਧੀਰ ਕਾਲੜਾ, ਮਹਿੰਦਰ ਤ੍ਰਿਪਾਠੀ, ਦੀਪਕ ਸ਼ਰਮਾ, ਅਵਨੀਸ਼ ਸਚਦੇਵਾ, ਜਗਦੀਸ਼ ਸਿਰੋਵਾ, ਸਤੀਸ਼ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ। ਹੁਣ ਤੱਕ ਸੁਸਾਇਟੀ ਵੱਲੋਂ 7 ਪੜਾਵਾਂ ਵਿੱਚ ਕੁੱਲ 320 ਰਜ਼ਾਈਆਂ ਵੰਡੀਆਂ ਜਾ ਚੁੱਕੀਆਂ ਹਨ। ਵਿੱਤ ਸਕੱਤਰ ਨਰੇਸ਼ ਮਿੱਤਲ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਨੂੰ ਰਜ਼ਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਅਖੀਰ ਵਿੱਚ ਮੁੱਖ ਮਹਿਮਾਨ ਅਤੇ ਸਾਰੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।