ਚੋਰਾਂ ਖ਼ਿਲਾਫ਼ ਕਾਰਵਾਈ ਲਈ ਦੁਕਾਨਦਾਰਾਂ ਨੇ ਲਾਇਆ ਧਰਨਾ
ਚੋਰਾਂ ਦੇ ਖਿਲਾਫ ਕਾਰਵਾਈ ਲਈ ਦੁਕਾਨਦਾਰਾਂ ਨੇ ਐੱਫ ਐੱਫ ਰੋਡ ਤੇ ਧਰਨਾ ਲਗਾਇਆ
Publish Date: Thu, 08 Jan 2026 05:44 PM (IST)
Updated Date: Fri, 09 Jan 2026 04:06 AM (IST)
ਫੋਟੋ 12 : ਮੰਡੀ ਲਾਧੂਕਾ ਬੱਸ ਅੱਡਾ ਦੁਕਾਨਦਾਰ ਯੂਨੀਅਨ ਵੱਲੋਂ ਪੁਲਿਸ ਵਲੋਂ ਚੋਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਲਾਇਆ ਹੋਇਆ ਧਰਨਾ।
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ,ਮੰਡੀ ਲਾਧੂਕਾ:ਮੰਡੀ ਦੇ ਬੱਸ ਅੱਡੇ ਦੇ ਦੁਕਾਨਦਾਰ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਕਾਫ਼ੀ ਪਰੇਸ਼ਾਨ ਹਨ, ਜਿਸ ਦੇ ਚੱਲਦੇ ਦੁਕਾਨਦਾਰ ਯੂਨੀਅਨ ਵਲੋਂ ਮਜ਼ਬੂਰ ਹੋ ਕੇ ਐੱਫ ਐੱਫ ਰੋਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਬੱਸ ਅੱਡਾ ਦੁਕਾਨਦਾਰ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਸੈਣੀ, ਅਸ਼ੋਕ ਭਾਰਤੀ, ਬਲਵਿੰਦਰ ਸਿੰਘ, ਡਾ. ਸੋਹਣ ਸਿੰਘ, ਬਲਵਿੰਦਰ ਸਿੰਘ ਲਾਡੀ, ਬਾਜ ਸਿੰਘ, ਅਜੈ ਨਾਗਪਾਲ, ਅਮਨ ਕੰਬੋਜ, ਫੁੰਮਣ ਸਿੰਘ, ਵਿਪਨ ਢੋਟ, ਰਾਜ ਕੁਮਾਰ ਗੂੰਬਰ ਅਤੇ ਰਤਨ ਲਾਲ ਨੇ ਦੱਸਿਆ ਹੈ, ਪਿਛਲੇ ਲੰਮੇ ਸਮੇਂ ਤੋਂ ਬੱਸ ਅੱਡੇ ਦੀਆਂ ਦੁਕਾਨਾਂ ਤੇ ਚੋਰੀਆਂ ਹੋ ਰਹੀਆਂ ਹਨ, ਇਸ ਸਬੰਧੀ ਸਬੰਧਿਤ ਦੁਕਾਨਦਾਰ ਪੁਲਿਸ ਨੂੰ ਸ਼ਿਕਾਇਤ ਕਰਦੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਸ ਕਰਕੇ ਚੋਰਾਂ ਦੇ ਹੌਸਲੇ ਕਾਫੀ ਬੁਲੰਦ ਹੋ ਚੁੱਕੇ ਹਨ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਦੁਕਾਨਦਾਰ ਸਥਾਲਕ ਪੁਲਿਸ ਦੇ ਰਵੱਈਏ ਤੋਂ ਕਾਫੀ ਪਰੇਸ਼ਾਨ ਹਨ, ਜਿਸ ਦੇ ਚੱਲਦੇ ਦੁਕਾਨਦਾਰਾਂ ਵਲੋਂ ਬੱਸ ਅੱਡੇ ’ਤੇ ਧਰਨਾ ਦਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਜੇਕਰ ਪੁਲਿਸ ਨੇ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਮੰਡੀ ਦੀ ਪੁਲਿਸ ਚੌਕੀ ਦਾ ਘਿਰਾਓ ਕੀਤਾ ਜਾਵੇਗਾ ਤੇ ਜੇਕਰ ਇੱਥੇ ਵੀ ਪੁਲਿਸ ਚੋਰੀਆਂ ਦੇ ਮਾਮਲੇ ਵਿਚ ਹਰਕਤ ਵਿਚ ਨਾ ਆਈ ਤਾਂ ਫਿਰ ਐੱਫ ਐੱਫ ਰੋਡ ਤੇ ਚੱਕਾ ਜਾਮ ਕੀਤਾ ਜਾਵੇਗਾ। ਧਰਨੇ ਦੌਰਾਨ ਪੁਲਿਸ ਪ੍ਰਸਾਸ਼ਨ ਵਲੋਂ ਥਾਣਾ ਖੂਈਖੇੜਾ ਦੇ ਐੱਸ ਐੱਚ ਓ ਕੁਲਦੀਪ ਕੁਮਾਰ ਨੇ ਮੋਕੇ ਤੇ ਪਹੁੰਚ ਕੇ ਦੁਕਾਨਦਾਰਾਂ ਦੇ ਗੱਲਬਾਤ ਕਰਕੇ ਧਰਨਾ ਖ਼ਤਮ ਕਰਵਾਇਆ , ਉਨ੍ਹਾਂ ਨੇ ਕਿਹਾ ਹੈ ਮੰਡੀ ਦੇ ਬੱਸ ਅੱਡੇ ਤੇ ਪੁਲਿਸ ਦਾ ਪੱਕਾ ਨਾਕਾ ਲਗਾਇਆ ਜਾਵੇਗਾ, ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।