ਸਰਪੰਚ ਮਨਜੋਤ ਸਿੰਘ ਖੇੜਾ ਵੱਲੋਂ ਸ਼ਿਵਪੁਰੀ ਕਮੇਟੀ ਨੂੰ ਚੈੱਕ ਭੇਟ
ਸਰਪੰਚ ਮਨਜੋਤ ਸਿੰਘ ਖੇੜਾ ਨੇ ਸ਼ਿਵਪੁਰੀ ਕਮੇਟੀ ਨੂੰ ਚੈੱਕ ਭੇਂਟ ਕੀਤਾ
Publish Date: Sun, 04 Jan 2026 04:26 PM (IST)
Updated Date: Sun, 04 Jan 2026 04:29 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਦੀ ਪੰਚਾਇਤ ਨੇ ਸ਼ਿਵਪੁਰੀ ਕਮੇਟੀ ਨੂੰ ਸ਼ਮਸ਼ਾਨਘਾਟ ਵਿਚ ਸੰਸਕਾਰ ਦੇ ਲਈ ਆਧੁਨਿਕ ਭੱਠੀ ਬਣਾਉਣ ਲਈ 2 ਲੱਖ 40 ਹਜਾਰ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਦੱਸਿਆ ਹੈ ਕਿ ਮੰਡੀ ਦੇ ਸ਼ਮਸ਼ਾਨਘਾਟ ਵਿਚ ਨਵੀਂ ਅਤੇ ਆਧੁਨਿਕ ਭੱਟੀ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜ ਹੋਣ ਵਾਲੇ ਸਨ ਜਿਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਸੰਸਕਾਰ ਦੇ ਲਈ ਇਹ ਭੱਠੀ ਕਾਫੀ ਕਿਫਾਇਤੀ ਸਾਬਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਰਵਾਇਤੀ ਤਰੀਕੇ ਦੇ ਨਾਲ ਕੀਤੇ ਗਏ ਸੰਸਕਾਰ ਤੇ 7 ਮਨ ਲੱਕੜ ਖੱਪ ਜਾਂਦੀ ਸੀ ਜਦੋਂ ਕਿ ਇਸ ਪ੍ਰਕਾਰ ਦੀ ਭੱਠੀ ਵਿਚ ਸਿਰਫ਼ 60 ਤੋਂ 70 ਕਿਲ੍ਹੋ ਲੱਕੜ ਦੇ ਨਾਲ ਸੰਸਕਾਰ ਸੰਪੰਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਤਰ੍ਹਾਂ ਦੇ ਨਾਲ ਇਸ ਪ੍ਰਕਾਰ ਦੀਆਂ ਭੱਠੀਆਂ ਵਾਤਾਵਰਣ ਦੇ ਲਈ ਵੀ ਬਿਹਤਰ ਸਾਬਿਤ ਹੋ ਰਹੀਆਂ ਹਨ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸ਼ਿਵਪੁਰੀ ਕਮੇਟੀ ਦੇ ਪ੍ਰਧਾਨ ਸ਼ਤੀਸ਼ ਵਧਵਾ, ਰਮਨ ਨਰੂਲਾ, ਜੰਗੀਰ ਸਿੰਘ, ਸਚਿਨ ਲੋਟਾ ਸੋਨੂੰ, ਸੁਭਾਸ਼ ਕੰਬੋਜ, ਸ਼ਾਮ ਲਾਲ ਛਾਬੜਾ, ਰਾਜਦੀਪ ਸਿੰਘ ਅਤੇ ਅਜੈ ਸਿੰਘ ਆਦਿ ਹਾਜਰ ਸਨ।