ਇਨਕਲਾਬੀ ਜੱਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਇਨਕਲਾਬੀ ਜੱਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ
Publish Date: Mon, 23 Mar 2026 04:34 PM (IST)
Updated Date: Mon, 23 Mar 2026 04:37 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਇਨਕਲਾਬੀ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਇਕੱਠੇ ਹੋ ਕੇ 23 ਮਾਰਚ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਗੁਰਚਰਨ ਸਿੰਘ ਅਰੋੜਾ ਸੀ ਪੀ ਆਈ ਐਮ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਚੱਕ ਸੈਦੋਕੇ, ਰੇਸ਼ਮ ਸਿੰਘ, ਪਸਸਫ ਫੈਡਰੇਸ਼ਨ ਵਿਗਿਆਨਿਕ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੰਬੋਜ, ਹਰਭਜਨ ਠਠੇਰਾਂ, ਰੇਸ਼ਮ ਸਿੰਘ, ਗੁਰਿੰਦਰ ਸਿੰਘ, ਅਸ਼ੋਕ ਕੁਮਾਰ, ਰਾਜ ਕੁਮਾਰ, ਰਾਜਕੁਮਾਰ ਮਾਮੂਜੋਈਆ, ਰਾਮ ਲੁਭਾਇਆ, ਨਰਿੰਦਰ ਖੁੰਗਰ, ਪਰਮਜੀਤ ਸਿੰਘ, ਫੁਮਨ ਸਿੰਘ ਕਾਠਗੜ੍ਹ ਪ੍ਰਕਾਸ਼ ਦੋਸ਼ੀ ਤੇ ਕ੍ਰਿਸ਼ਨ ਬਲਦੇਵ, ਪਰਮਜੀਤ ਸਿੰਘ, ਬਲਦੇਵ ਰਾਜ ਨੇ ਕਿਹਾ ਕਿ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੇ ਬ੍ਰਿਟਿਸ਼ ਹਕੂਮਤ ਖਿਲਾਫ ਲੜਾਈ ਦਾ ਮੁੱਢ ਬੰਨਿਆ ਸੀ। ਇਸ ਤਰ੍ਹਾਂ ਦੀ ਹਨੇਰਗਰਦੀ ਦੇ ਵਿੱਚ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਠੋਕਰ ਮਾਰਨ ਵਾਲੀਆਂ ਲੁਟੇਰੀਆਂ ਹਾਕਮ ਜਮਾਤਾਂ ਖਿਲਾਫ ਅਤੇ ਵਿਦੇਸ਼ੀ ਸਾਮਰੇਜੀਆਂ ਖਿਲਾਫ ਸਾਡੇ ਇਨਕਲਾਬੀ ਖਾੜਕੂ ਲੋਕ ਘੋਲਾਂ ਰਾਹੀਂ ਹੀ ਇਸ ਫਾਸ਼ੀਵਾਦ ਨੂੰ ਟੱਕਰ ਦੇ ਕੇ ਮਿਹਨਤ ਕਸ਼ ਲੋਕਾਂ ਦੀ ਮੁਕਤੀ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਮਾਸਟਰ ਨਿਰਮਲ ਜੀਤ ਸਿੰਘ ਹਰਵਿੰਦਰ ਸਿੰਘ ਅਰਨੀਵਾਲਾ ਮੱਖਣ ਸਿੰਘ, ਜਸਵਿੰਦਰ ਸਿੰਘ,ਬਲਜੀਤ ਸਿੰਘ ਚੱਕ ਸੈਦੋਕੇ ਆਦਿ ਹਾਜ਼ਰ ਸਨ।