ਕੇਕਯੂ ਆਗੂ ’ਤੇ ਦਰਜ ਮੁਕੱਦਮੇ ਦੀ ਨਿਖੇਧੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਆਗੂ ਤੇ ਦਰਜ ਮੁਕੱਦਮੇ ਦੀ ਕੀਤੀ ਨਿਖੇਧੀ
Publish Date: Mon, 09 Mar 2026 05:07 PM (IST)
Updated Date: Mon, 09 Mar 2026 05:09 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਕ੍ਰਾਂਤਕਾਰੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਜਿਲ੍ਹਾ ਫਾਜਿਲਕਾ ਦੇ ਡੀਸੀ ਨੂੰ ਯੂਨੀਅਨ ਦਾ ਇਕ ਵਫਦ ਮਿਲ ਕੇ ਇਸ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕਰੇਗਾ। ਇਸ ਮੋਕੇ ਤੇ ਯੂਨੀਅਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਮਹਿਮਾ, ਬਲਵੀਰ ਸਿੰਘ ਬੱਘੇਕੇ, ਸਤਪਾਲ ਸਿੰਘ ਗੰਧੜ, ਹਜੂਰ ਸਿੰਘ ਸੰਧੂ, ਗੁਰਤੇਜ ਸਿੰਘ ਸੰਧੂ, ਦੇਸ ਸਿੰਘ, ਗੁਰਬੰਸ ਸਿੰਘ, ਬਲਵੰਤ ਸਿੰਘ ਬੱਘੇਕੇ, ਮਿਲਖ ਸਿੰਘ, ਰਾਜ ਸਿੰਘ, ਜੀਤ ਸਿੰਘ ਨੂਰੇਕੇ, ਰਸ਼ਵਿੰਦਰ ਸਿੰਘ ਸੈਦੋਕੇ ਅਤੇ ਕਾਲਾ ਸਿੰਘ ਆਦਿ ਹਾਜਰ ਸਨ।