ਸੰਤ ਗਿਆਨੀ ਗੁਰਬਖਸ਼ ਸਿੰਘ ਦੀ 41ਵੀਂ ਬਰਸੀ ‘ਤੇ ਧਾਰਮਿਕ ਸਮਾਗਮ ਕਰਵਾਇਆ
ਸੰਤ ਗਿਆਨੀ ਗੁਰਬਖਸ਼ ਸਿੰਘ ਦੀ 41ਵੀਂ ਬਰਸੀ ‘ਤੇ ਧਾਰਮਿਕ ਸਮਾਗਮ ਹੋਇਆ
Publish Date: Fri, 06 Feb 2026 05:31 PM (IST)
Updated Date: Fri, 06 Feb 2026 05:32 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਸੰਤ ਗਿਆਨੀ ਗੁਰਬਖਸ਼ ਸਿੰਘ ਦੀ 41ਵੀਂ ਬਰਸੀ ’ਤੇ ਡੀ.ਏ.ਵੀ. ਕਾਲਜ ਦੇ ਵਿਹੜੇ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਪ੍ਰੋ. ਗੁਰਜੀਤ ਸਿੰਘ ਤੇ ਪ੍ਰੋ. ਮਨਜੀਤ ਸਿੰਘ ਨੇ ਸ਼ਬਦ ਕੀਰਤਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. ਆਰਪੀ ਗੌਤਮ ਨੇ ਸੰਤ ਗਿਆਨੀ ਗੁਰਬਖਸ਼ ਸਿੰਘ ਦੇ ਜੀਵਨ ‘ਤੇ ਰੋਸ਼ਨੀ ਪਾਈ। ਕਾਲਜ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮਦਾਨ ਅਤੇ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਅਨੇਜਾ ਨੇ ਸੰਤ ਗਿਆਨੀ ਗੁਰਬਖਸ਼ ਸਿੰਘ ਦੀ ਵਿਚਾਰਧਾਰਾ ’ਤੇ ਚਰਚਾ ਕੀਤੀ। ਸਾਲਾਨਾ ਅਥਲੈਟਿਕ ਮੀਟ ਦੇ ਜੇਤੂ ਵਿਦਿਆਰਥੀਆਂ ਰਾਜਨ ਰਾਏ, ਵਿਜੇ ਕੁਮਾਰ, ਕਾਜਲ ਅਤੇ ਅਸ਼ਮਨਪ੍ਰੀਤ ਨੂੰ ਸੰਤ ਗਿਆਨੀ ਗੁਰਬਖਸ਼ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਕੌਰ ਮਦਾਨ, ਗੁਰਬਚਨ ਸਿੰਘ ਮਦਾਨ, ਰਾਜੇਸ਼ ਪਰੂਥੀ, ਅਸ਼ੋਕ ਵਾਟਸ, ਦਵਿੰਦਰ ਕੁੱਕੜ, ਪਰਵੇਸ਼ ਖੰਨਾ, ਦੀਪਕ ਸਹਿਗਲ, ਸੋਨੂ ਸਹਿਗਲ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਕਿਹਾ ਕਿ ਅਜਿਹੇ ਪੁਰਸਕਾਰ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਿੱਖਿਆ ਦੋਵਾਂ ਖੇਤਰਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ਵਿੱਚ ਕਾਲਜ ਦੇ ਪ੍ਰਿੰਸੀਪਲ, ਸਮੂਹ ਅਧਿਆਪਕ ਵਰਗ, ਵਿਦਿਆਰਥੀ, ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਸੰਤ ਗਿਆਨੀ ਗੁਰਬਖਸ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦਾ ਸਮਾਪਨ ਗੁਰੂ ਕੇ ਲੰਗਰ ਨਾਲ ਹੋਇਆ।