ਰਸ਼ਨੀਤ ਕੌਰ ਕੰਬੋਜ ਨੇ ਯੂਪੀਐੱਸਸੀ ’ਚ ਗੱਡਿਆ ਸਫ਼ਲਤਾ ਦਾ ਝੰਡਾ
ਰਸ਼ਨੀਤ ਕੌਰ ਕੰਬੋਜ ਨੇ ਯੂਪੀਐਸਸੀ ਵਿੱਚ ਗੱਡਿਆ ਸਫ਼ਲਤਾ ਦਾ ਝੰਡਾ
Publish Date: Thu, 12 Mar 2026 04:18 PM (IST)
Updated Date: Fri, 13 Mar 2026 04:01 AM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੀ ਧੀ ਰਸ਼ਨੀਤ ਕੌਰ ਕੰਬੋਜ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ 51ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਇਸ ਇਤਿਹਾਸਕ ਪ੍ਰਾਪਤੀ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ਤੇ ਉਸ ਦੇ ਘਰ ਪਹੁੰਚੇ। ਵਿਧਾਇਕ ਨੇ ਰਸ਼ਨੀਤ ਅਤੇ ਉਸ ਦੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ। ਵਿਧਾਇਕ ਗੋਲਡੀ ਨੇ ਇਸ ਮੌਕੇ ਕਿਹਾ ਕਿ ਰਸ਼ਨੀਤ ਕੌਰ ਕੰਬੋਜ ਨੇ ਆਪਣੀ ਸਖ਼ਤ ਮਿਹਨਤ ਅਤੇ ਅਟੁੱਟ ਲਗਨ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੇਂਡੂ ਖੇਤਰਾਂ ਦੀਆਂ ਪ੍ਰਤਿਭਾਵਾਂ ਵੀ ਵੱਡੇ ਟੀਚਿਆਂ ਨੂੰ ਸਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸਧਾਰਨ ਪਰਿਵਾਰ ’ਚੋਂ ਉੱਠ ਕੇ ਦੇਸ਼ ਦੀ ਸਰਵਉੱਚ ਪ੍ਰਸ਼ਾਸਨਿਕ ਸੇਵਾ ਵਿੱਚ ਸਥਾਨ ਬਣਾਉਣਾ ਨਾ ਸਿਰਫ਼ ਪਰਿਵਾਰ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਵਿਧਾਇਕ ਨੇ ਉਮੀਦ ਜਤਾਈ ਕਿ ਰਸ਼ਨੀਤ ਇੱਕ ਇਮਾਨਦਾਰ ਅਤੇ ਨਿਸ਼ਠਾਵਾਨ ਅਧਿਕਾਰੀ ਵਜੋਂ ਸਮਾਜ ਦੀ ਸੇਵਾ ਕਰੇਗੀ ਅਤੇ ਉਸ ਦੀ ਇਹ ਸਫ਼ਲਤਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਅਤੇ ਪ੍ਰਸ਼ਾਸਨਿਕ ਸੇਵਾਵਾਂ ਵੱਲ ਪ੍ਰੇਰਿਤ ਕਰੇਗੀ।