ਰਾਜ ਬਖ਼ਸ਼ ਕੰਬੋਜ ਵੱਲੋਂ ਅਪਾਹਜ ਵਿਅਕਤੀ ਨੂੰ ਇਲੈਕਟ੍ਰੌਨਿਕ ਰਿਕਸ਼ਾ ਭੇਟ
ਰਾਜ ਬਖ਼ਸ਼ ਕੰਬੋਜ ਵੱਲੋਂ ਅਪਾਹਜ ਮਨਜੀਤ ਸਿੰਘ ਨੂੰ ਇਲੈਕਟ੍ਰੌਨਿਕ ਰਿਕਸ਼ਾ ਭੇਂਟ
Publish Date: Wed, 18 Mar 2026 03:42 PM (IST)
Updated Date: Wed, 18 Mar 2026 03:46 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਉੱਘੇ ਸਮਾਜ ਸੇਵੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਅਤੇ ਇਲੈਕਸ਼ਨ ਕਮੇਟੀ ਦੇ ਮੈਂਬਰ ਰਾਜ ਬਖ਼ਸ਼ ਕੰਬੋਜ ਵੱਲੋਂ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਪਿੰਡ ਹਲੀਮ ਵਾਲਾ ਦੇ ਸਰਦਾਰ ਸਤਪਾਲ ਸਿੰਘ ਪਵਾਰ ਦੇ ਗ੍ਰਹਿ ਵਿਖੇ ਅਪਾਹਜ ਮਨਜੀਤ ਸਿੰਘ ਨੂੰ ਇਲੈਕਟ੍ਰੌਨਿਕ ਰਿਕਸ਼ਾ ਭੇਟ ਕੀਤੀ ਗਈ। ਜਿਕਰਯੋਗ ਹੈ ਕਿ ਮਨਜੀਤ ਸਿੰਘ ਪਿਛਲੇ ਅੱਠ ਸਾਲਾਂ ਤੋਂ ਹਾਦਸੇ ਦੌਰਾਨ ਲੱਗੀ ਸੱਟ ਕਾਰਨ ਅਪਾਹਜ ਹੋ ਚੁੱਕੇ ਸਨ ਅਤੇ ਚੱਲਣ-ਫਿਰਣ ਤੋਂ ਅਸਮਰੱਥ ਸਨ। ਇਸ ਮਦਦ ਨਾਲ ਹੁਣ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਉਹ ਆਪਣੀ ਰੋਜ਼ਮਰਾ ਦੇ ਕੰਮ ਖੁਦ ਕਰ ਸਕਣਗੇ। ਇਸ ਮੌਕੇ ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਸਮਾਜ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸ ਤਰ੍ਹਾਂ ਦੀ ਸੇਵਾ ਜਾਰੀ ਰੱਖਣਗੇ। ਇਸ ਸਮੇਂ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਸੁਮਿਤ ਛਾਬੜਾ, ਬਲਵੀਰ ਚੰਦ ਸਾਬਕਾ ਸਰਪੰਚ, ਪ੍ਰੇਮ ਸੁਖੀਜਾ, ਸੇਵਾ ਦਲ ਦੇ ਚੇਅਰਮੈਨ ਜਗਦੀਸ਼ ਚੰਦਰ ਅਰੋੜਾ, ਰਾਮਪਾਲ, ਸਤਪਾਲ ਚੰਦ, ਰਾਮ ਸਿੰਘ, ਗੁਰਨਾਮ ਸਿੰਘ ਸਾਬਕਾ ਮੈਂਬਰ, ਕਿਰਨ ਪਵਾਰ ਮੈਂਬਰ, ਭਜਨ ਲਾਲ, ਸੁਰਜੀਤ ਸਿੰਘ ਸਾਬਕਾ ਮੈਂਬਰ, ਦਿਲਬਾਗ ਸਿੰਘ, ਗੁਰਦੀਪ ਸਿੰਘ, ਹਨੀਦੀਪ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।