ਰਾਏ ਸਿੱਖ ਆਜ਼ਾਦ ਸੈਨਾ ਨੇ ਧਾਰਮਿਕ ਸਮਾਗਮ ਕਰਵਾਇਆ
ਰਾਏ ਸਿੱਖ ਆਜ਼ਾਦ ਸੈਨਾ ਵਲੋਂ ਅਨਾਜ ਮੰਡੀ ਹੌਜ਼ ਖਾਸ ਚ ਧਾਰਮਿਕ ਸਮਾਗਮ ਕਰਵਾਇਆ ਗਿਆ
Publish Date: Sun, 08 Mar 2026 04:27 PM (IST)
Updated Date: Sun, 08 Mar 2026 04:30 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਅਨਾਜ ਮੰਡੀ ਹੌਜ਼ ਖਾਸ ਵਿਖੇ ਗੁਰਬਾਣੀ ਤੇ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ। ਬਾਬਾ ਸਤਨਾਮ ਸਿੰਘ ਜੀ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਪੰਜਾਬ ਪ੍ਰਧਾਨ ਬੂਟਾ ਸਿੰਘ ਵੱਲੋਂ ਦੱਸਿਆ ਗਿਆ ਕਿ ਜਥੇਬੰਦੀ ਵੱਲੋਂ ਸਮੇਂ ਸਮੇਂ ਤੇ ਮੈਡੀਕਲ ਕੈਂਪ, ਨਸ਼ਾ ਛੜਾਓ ਰੈਲੀਆਂ, ਨਸ਼ਾ ਛੁਡਾਊ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਜੱਥੇਬੰਦੀ ਦੇ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਕਚੂਰਾ, ਸੂਬਾ ਮੀਤ ਪ੍ਰਧਾਨ ਅਰੂੜ ਸਿੰਘ ਘੋਗਾ , ਭਗਵਾਨ ਵਾਲਮੀਕਿ ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ, ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਦੇ ਪ੍ਰਧਾਨ ਲਾਲੀ ਮੁਲਤਾਨੀ, ਦਵਿੰਦਰ ਸਿੰਘ ਘਬਾਇਆ ਸਾਬਕਾ ਐਮਐਲਏ,ਸ਼੍ਰੀ ਗੁਰੂ ਰਵਿਦਾਸ ਸੈਨਾ ਦੇ ਪ੍ਰਧਾਨ ਲਵ ਕੁਮਾਰ, ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਸਰਵਨ ਸੱਭਰਵਾਲ, ਸੁਖਚੈਨ ਸੋਨੂ ਸਰਪੰਚ ਬਠਿੰਡਾ,ਐਸਡੀਓ ਵਿਕਰਮ ਕੰਬੋਜ, ਐਸਡੀਓ ਰਮੇਸ਼ ਗੁੰਬਰ, ਐਸਡੀਓ ਚਰਨਜੀਤ ਸਿੰਘ, ਐਸਡੀਓ ਮਨੋਹਰ ਲਾਲ, ਮੇਜਰ ਸਿੰਘ ਆਰੇ, ਮਹਿੰਦਰ ਸਿੰਘ ਘੱਲੂ, ਦੀਪਕ ਕੁਮਾਰ ਮਹਿਤਾ, ਜੱਗਰ ਸਿੰਘ ਫੋਰਮੈਨ, ਅਮਰੀਕ ਸਿੰਘ ਜੋੜਕੀ, ਬੇਅੰਤ ਸੈਣੀ, ਜੱਸਾ ਬੁੱਧੋ ਕਾ,ਸੁਰਿੰਦਰ ਹੋਜ ਖਾਸ, ਅਮਨਦੀਪ ਸਿੰਘ ਸਰਪੰਚ, ਪ੍ਰੇਮ ਸਿੰਘ ਸਰਪੰਚ, ਸੰਦੀਪ ਸਿੰਘ, ਪਰਮਜੀਤ ਸਿੰਘ ਚੰਨੂ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਤੇ ਜੱਥੇਬੰਦੀ ਦੇ ਅਹੁਦੇਦਾਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।