ਰੇਡੀਐਂਟ ਪਬਲਿਕ ਸਕੂਲ ਦਾ ਕਾਰਨੀਵਲ ਰੌਣਕ-2026 ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ
ਰੇਡੀਐਂਟ ਪਬਲਿਕ ਸਕੂਲ ਦਾ ਕਾਰਨੀਵਲ ਰੌਣਕ-2026 ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ
Publish Date: Mon, 16 Feb 2026 04:57 PM (IST)
Updated Date: Mon, 16 Feb 2026 05:00 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਵਿਖੇ ਕਾਰਨੀਵਲ ਰੌਣਕ-2026 ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਜਗਦੀਪ ਕੰਬੋਜ ਗੋਲਡੀ ਵਿਧਾਇਕ ਹਲਕਾ ਜਲਾਲਾਬਾਦ ਪੁੱਜੇ ਜਿਨਾਂ ਦਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਪਿਲ ਦਾਹੂਜਾ, ਐਗਜੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ, ਸਕੱਤਰ ਰਮੇਸ਼ ਗੁੰਬਰ, ਪ੍ਰਿੰਸੀਪਲ ਨੀਤੀ ਸਿੰਘ, ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਵੱਲੋਂ ਜੀ ਆਇਆਂ ਆਖਿਆ ਗਿਆ। ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਰਾਸ਼ਟਰੀ ਅਤੇ ਰਾਜ ਪੱਧਰ ਤੇ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਬੱਚੇ ਬਬਨ ਕੰਬੋਜ਼, ਮੰਨਤ ਕੰਬੋਜ਼, ਅਭੀਜੋਤ ਭਠੇਜਾ, ਭੰਗੜੇ ਦੇ ਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਨਿਰਗੁਣ ਸਿੰਘ, ਕਮਲ ਕੰਬੋਜ ਤੇ ਗਿੱਧੇ ਵਿੱਚ ਰਾਸ਼ਟਰੀ ਪੱਧਰ ਦੀ ਜੇਤੂ ਵਿਦਿਆਰਥਣ ਜਸਨੂਰ ਕੌਰ ਢਿੱਲੋਂ ਅਤੇ ਰਾਜ ਪੱਧਰੀ ਜੇਤੂ ਖਿਡਾਰੀ ਗੁਰਰਿਕਾਬ ਸਿੰਘ, ਸਮਰ, ਸੁਜਲ, ਹਨੀ, ਏਕਮਜੋਤ ਸਿੰਘ, ਸੁਖਦੀਪ ਕੌਰ, ਅਭੀਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਲਾਕੇ ਦੇ ਮਸ਼ਹੂਰ ਕਲਾਕਾਰ ਏ ਜੀਤ, ਸਿਮਰਨ ਜੋਤ, ਦਿਲਪ੍ਰੀਤ ਭੁੱਲਰ ਅਤੇ ਜਤਿਨ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆ। ਬੱਚਿਆਂ ਨੇ ਝੁੰਮਰ ,ਗਿੱਧਾ, ਭੰਗੜਾ, ਮਾਰਸ਼ਲ ਆਰਟ, ਯੋਗਾ,ਐਡਵਰਟਾਈਜਮੈਂਟ ਦੀ ਜਿਹੀਆਂ ਅਨੇਕਾਂ ਝਲਕੀਆਂ ਪੇਸ਼ ਕੀਤੀਆਂ। ਛੋਟੇ ਬੱਚਿਆ ਦਾ ਡਾਂਸ, ਗਿੱਧਾ ਤੇ ਭੰਗੜਾ ਵੀ ਸਲਾਹੁਣ ਯੋਗ ਰਿਹਾ। ਇਸ ਮੌਕੇ ਤੇ ਵਿਰਸੇ ਨਾਲ ਸੰਬੰਧਿਤ ਅਨੇਕਾਂ ਪੇਸ਼ਕਾਰੀਆਂ, ਆਲੋਪ ਹੁੰਦੀਆਂ ਜਾ ਰਹੀਆਂ ਸੱਥਾਂ, ਜਾਗੋ, ਤੀਆਂ, ਘੜਾ ਦੌੜ, ਪੁਰਾਤਨ ਵਿਰਸੇ ਨਾਲ ਸੰਬੰਧਿਤ ਸਰੋਤ,ਘੋੜਸਵਾਰੀ , ਤੀਰ ਅੰਦਾਜ਼ੀ,ਪੱਗਾਂ ਬੰਨ੍ਹਣ ਦੀ ਸਿਖ਼ਲਾਈ ਜਿਹੇ ਅਨੇਕਾਂ ਪ੍ਰਬੰਧ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ। ਐਗਜੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਰੌਣਕ-2026 ਦੇ ਵਿਰਸੇ ਨਾਲ ਸੰਬੰਧਿਤ ਬੋਲਦੇ ਹੋਏ ਕਿਹਾ ਕਿ ਸਾਡੀ ਸੰਸਕ੍ਰਿਤੀ ਅਤੇ ਰਿਵਾਇਤਾਂ ਹੀ ਸਾਡੀ ਅਸਲੀ ਪਹਿਚਾਣ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਨੀਤੀ ਸਿੰਘ ਜੀ ਨੇ ਕਿਹਾ ਕਿ ਗਤੀਵਿਧੀਆਂ ਸਿੱਖਿਆ ਨੂੰ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਰੱਖਦੀਆਂ, ਸਗੋਂ ਪ੍ਰੈਕਟੀਕਲ ਗਿਆਨ ਅਤੇ ਆਤਮਵਿਸ਼ਵਾਸ ਨੂੰ ਵੀ ਵਧਾਉਂਦੀਆਂ ਹਨ।ਇਸ ਮੌਕੇ ਤੇ ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਨੇ ਅਕਾਦਮਿਕ ਐਗਜ਼ੀਬਿਸ਼ਨ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਵਧੀਆ ਮੰਚ ਮਿਲਿਆ ਹੈ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸੀਨਿਅਰ ਵਿੰਗ ਕੋਆਰਡੀਨੇਟਰ ਸੌਰਵ ਕੁੱਬਾ, ਮਾਸਟਰ ਰਾਏ ਸਿੰਘ ਅਤੇ ਸੱਚਵੀਰ ਕੌਰ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀ.ਐੱਸ.ਪੀ ਵਿਜੀਲੈਂਸ ਰਾਜ ਕੁਮਾਰ ਸਾਮਾਂ, ਪੀ. ਏ ਹੈਪੀ ਸੰਧੂ ਜੋੜਕੀ, ਆਮ ਆਦਮੀ ਪਾਰਟੀ ਬੀ.ਸੀ ਵਿੰਗ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਕੇਵਲ ਕੰਬੋਜ਼, ਪੰਜਾਬ ਐੱਸ.ਸੀ. ਵਿੰਗ ਕਾਰਜਕਾਰੀ ਕਮੇਟੀ ਮੈਂਬਰ ਛਿੰਦਰਪਾਲ ਗੋਸ਼ਾ ਰਾਏ, ਯੂਥ ਆਗੂ ਮਨਦੀਪ ਕੰਬੋਜ਼ , ਸ਼੍ਰੋਮਣੀ ਅਕਾਲੀ ਦਲ ਅਰਨੀਵਾਲਾ ਸ਼ਹਿਰੀ ਪ੍ਰਧਾਨ ਪ੍ਰਤਾਪ ਭਠੇਜਾ, ਐਡਵੋਕੇਟ ਪ੍ਰਗਟ ਢਿੱਲੋਂ, ਯੂਥ ਆਗੂ ਸੰਦੀਪ ਸਿੰਘ, ਪ੍ਰੀਤ ਲਿਖ਼ਾਰੀ ਹਾਜ਼ਿਰ ਰਹੇ।