ਸੁਸਾਇਟੀ ਵੱਲੋਂ ਭਲਕੇ ਵੰਡੀਆਂ ਜਾਣਗੀਆਂ ਰਜ਼ਾਈਆਂ
ਸਮਾਜ ਸੇਵੀ ਸੁਰਿੰਦਰ ਆਹੂਜਾ ਦੇ ਸਹਿਯੋਗ ਨਾਲ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ 12 ਜਨਵਰੀ ਨੂੰ ਵੰਡੀਆਂ ਜਾਣਗੀਆਂ ਰਜ਼ਾਈਆਂ
Publish Date: Sat, 10 Jan 2026 04:36 PM (IST)
Updated Date: Sat, 10 Jan 2026 04:39 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਕੜਾਕੇ ਦੀ ਸਰਦੀ, ਸੰਘਣੀ ਧੁੰਦ ਤੇ ਸ਼ੀਤ ਲਹਿਰ ਦੇ ਯੈਲੋ ਅਲਰਟ ਦਰਮਿਆਨ ਲੋੜਵੰਦਾਂ ਨੂੰ ਰਜ਼ਾਈ ਠੰਢ ਦੇ ਕਹਿਰ ਤੋਂ ਬਚਾਉਂਦੀ ਹੈ। ਇਸੇ ਦੇ ਮੱਦੇਨਜ਼ਰ ਸੋਸ਼ਲ ਵੈਲਫੇਅਰ ਸੁਸਾਇਟੀ ਫ਼ਾਜ਼ਿਲਕਾ ਵੱਲੋਂ ਸੱਤਵੇਂ ਸਾਲ ਦੇ ਸੱਤਵੇਂ ਪੜਾਅ ਦੌਰਾਨ ਸੁਤੰਤਰਤਾ ਸੈਨਾਨੀ ਲਾਲਾ ਸੁਨਾਮ ਰਾਏ ਐੱਮਏ ਮੈਮੋਰੀਅਲ ਸੈਂਟਰ, ਸਾਹਮਣੇ ਪੁਰਾਣਾ ਸਿਵਲ ਹਸਪਤਾਲ ਵਿਖੇ 12 ਜਨਵਰੀ ਸੋਮਵਾਰ ਨੂੰ ਰਜ਼ਾਈਆਂ ਵੰਡੀਆਂ ਜਾਣਗੀਆਂ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਤੇ ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਪ੍ਰੋਜੈਕਟ ਦੇ ਇਸ ਪੜਾਅ ਵਿੱਚ ਮੁੱਖ ਯੋਗਦਾਨ ਇਲਾਕੇ ਦੇ ਜਾਣੇ-ਪਛਾਣੇ ਕਾਰੋਬਾਰੀ ਅਤੇ ਸਮਾਜ ਸੇਵੀ ਸੁਰਿੰਦਰ ਆਹੂਜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਸ਼ੀ ਆਹੂਜਾ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਵਿੱਚ ਸਥਾਪਿਤ ‘ਜਵਾਲਾ ਬਾਈ ਨੱਥੂ ਰਾਮ ਆਹੂਜਾ ਐਜੂਕੇਸ਼ਨਲ ਐਂਡ ਚੈਰੀਟੇਬਲ ਪਬਲਿਕ ਟਰੱਸਟ’ ਦੇ ਸਹਿਯੋਗ ਨਾਲ ਰਜ਼ਾਈਆਂ ਵੰਡੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੁਰਿੰਦਰ ਆਹੂਜਾ ਦੀ ਅਗਵਾਈ ਹੇਠ ਇਹ ਟਰੱਸਟ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਦਿਖਾਵੇ ਦੇ ਵਿਦਿਆਰਥੀਆਂ ਦੀ ਸਿੱਖਿਆ, ਸਮਾਜ ਸੇਵਾ, ਵਾਤਾਵਰਣ ਦੀ ਸੰਭਾਲ ਅਤੇ ਖੇਤਰ ਵਿੱਚ ਹਰਿਆਵਲ ਵਧਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ।