ਪੰਜਾਬ ਸਰਕਾਰ ਨੇ ਰੁਜ਼ਗਾਰ ਨੂੰ ਬਣਾਇਆ ਲਾਟਰੀ ਬੰਪਰ : ਏਆਈਐੱਸਐੱਫ
ਪੰਜਾਬ ਸਰਕਾਰ ਨੇ ਰੁਜ਼ਗਾਰ ਨੂੰ ਬਣਾਇਆ ਲਾਟਰੀ ਬੰਪਰ
Publish Date: Tue, 17 Mar 2026 04:54 PM (IST)
Updated Date: Tue, 17 Mar 2026 04:58 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੀ ਨਖੇਧੀ ਕੀਤੀ। ਗੱਲਬਾਤ ਕਰਦੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੁਬਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲਾ ਫਾਜ਼ਿਲਕਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ। ਕਿ ਜਦੋਂ ਪੰਜਾਬ ਦੇ ਵਿੱਚ ਇਕ ਕਰੋੜ ਤੋਂ ਵਧੇਰੇ ਪੜੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਉਹਨਾਂ ਦਾ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਥਾਂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੁਜ਼ਗਾਰ ਨੂੰ ਬਣਾਇਆ ਲਾਟਰੀ ਬੰਪਰ ਆਗੂਆਂ ਨੇ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਤਹਿਤ ਆਈਆਂ ਪੋਸਟਾਂ ਕਲਰਕ, ਸੀਨੀਅਰ ਸਹਾਇਕ, ਸਟੈਨੋਟਾਈਪਿਸਟ, ਜੂਨੀਅਰ ਇੰਜੀਨੀਅਰ (ਸਿਵਲ, ਮਕੈਨੀਕਲ, ਬਿਜਲੀ) ਇਹਨਾਂ ਭਰਤੀਆਂ ਵਿੱਚ ਪੋਸਟਾਂ ਦੀ ਗਿਣਤੀ ਨਹੀਂ ਦੱਸੀ ਗਈ। ਲੱਖਾਂ ਦੀ ਗਿਣਤੀ ਵਿੱਚ ਇਨਾਂ ਭਰਤੀਆਂ ਦੇ ਲਈ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਇਹਨਾਂ ਭਰਤੀਆਂ ਤਹਿਤ ਪੱਕੇ ਰੁਜ਼ਗਾਰ ਦੀ ਕੋਈ ਆਸ ਨਹੀਂ ਹੈ। ਕਿ ਕਿੰਨੀ ਗਿਣਤੀ ਵਿੱਚ ਨੌਜਵਾਨ ਭਰਤੀ ਕੀਤੇ ਜਾਣਗੇ। ਉੱਥੇ ਹੀ ਇਹਨਾਂ ਭਰਤੀਆਂ ਨੂੰ ਭਰਨ ਦੇ ਲਈ ਜਿੱਥੇ ਪਹਿਲਾਂ ਐਸਸੀ, ਬੀਸੀ ਦੀ ਫੀਸ 250 ਸੀ ਹੁਣ ਫੀਸਾਂ ਦਾ ਵੱਡਾ ਵਾਧਾ ਕਰਕੇ 750 ਫੀਸ ਕੀਤੀ ਗਈ ਹੈ। ਜਰਨਲ ਲਈ 1500 ਕਰ ਦਿੱਤੀ ਗਈ ਹੈ। ਇੱਕ ਡਰ ਇਹ ਵੀ ਹੈ। ਕਿ ਜਦੋਂ ਭਰਤੀਆਂ ਦੀ ਗਿਣਤੀ ਹੀ ਤੈਅ ਨਹੀਂ ਤਾਂ ਫੀਸਾਂ ਲੈ ਕੇ ਇਹ ਭਰਤੀਆਂ ਰੱਦ ਵੀ ਕੀਤੀਆਂ ਜਾ ਸਕਦੀਆਂ ਹਨ। ਲਾਟਰੀ ਬੰਪਰ ਦੀ ਤਰ੍ਹਾਂ ਕੋਈ ਪਤਾ ਨਹੀਂ ਨਿਕਲੇ ਜਾਂ ਨਾਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ। ਕਿਹਾ ਕਿ ਤੁਰੰਤ ਇਹਨਾਂ ਪੋਸਟਾਂ ਦੀ ਗਿਣਤੀ ਜਾਰੀ ਕੀਤੀ ਜਾਵੇ। ਤੇ ਫੀਸਾਂ ਵਿੱਚ ਕੀਤਾ ਗਿਆ ਭਾਰੀ ਵਾਧਾ ਤੁਰੰਤ ਵਾਪਸ ਲਿਆ ਜਾਵੇ। ਘੱਟ ਫੀਸ ਤੈਅ ਕਰਕੇ ਜਿੰਨਾ ਨੌਜਵਾਨਾਂ ਨੇ ਫਾਰਮ ਭਰ ਲਏ ਹਨ। ਉਹਨਾਂ ਦੀ ਫੀਸ ਵਾਪਸ ਕੀਤੀ ਜਾਵੇ। ਜੇ ਛੇਤੀ ਹੀ ਇਸ ਤੇ ਅਮਲ ਨਾ ਕੀਤਾ ਗਿਆ। ਤਾਂ ਪੰਜਾਬ ਭਰ ਵਿੱਚ ਨੌਜਵਾਨਾਂ, ਵਿਦਿਆਰਥੀਆਂ ਦਾ ਰੋਸ ਦੇਖਣ ਨੂੰ ਮਿਲੇਗਾ। ਹੋਰਨਾਂ ਤੋਂ ਇਲਾਵਾ ਸੁਰਿੰਦਰ, ਮੁਖਤਿਆਰ ਸਿੰਘ, ਰਾਜ ਸਿੰਘ, ਰੋਹਿਤ ਕੁਮਾਰ, ਦੀਪ ਆਦਿ ਵਿਦਿਆਰਥੀ ਹਾਜ਼ਰ ਸਨ।