ਰਵਿੰਦਰ ਸਿੰਘ ਅਰੋੜਾ ਐੱਸਡੀਐੱਮ ਅਬੋਹਰ ਨਿਯੁਕਤ
ਪੰਜਾਬ ਸਰਕਾਰ ਨੇ ਰਵਿੰਦਰ ਸਿੰਘ ਅਰੋੜਾ ਨੂੰ ਐਸਡੀਐਮ ਅਬੋਹਰ ਨਿਯੁਕਤ ਕੀਤਾ
Publish Date: Fri, 27 Feb 2026 03:50 PM (IST)
Updated Date: Fri, 27 Feb 2026 03:52 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਪੰਜਾਬ ਸਰਕਾਰ ਨੇ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੂੰ ਅਬੋਹਰ ਦਾ ਐਸਡੀਐਮ ਨਿਯੁਕਤ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਐਸਡੀਐਮ ਕ੍ਰਿਸ਼ਨ ਪਾਲ ਰਾਜਪੂਤ ਦੇ ਤਬਾਦਲੇ ਤੋਂ ਬਾਅਦ ਕੋਈ ਨਿਯੁਕਤੀ ਨਹੀਂ ਹੋਈ ਸੀ। ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਇਸ ਸਬੰਧੀ ਰਵਿੰਦਰ ਸਿੰਘ ਅਰੋੜਾ ਨੂੰ ਐਸਡੀਐਮ ਅਬੋਹਰ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਅਰੋੜਾ ਪਹਿਲਾਂ ਅਬੋਹਰ ਵਿੱਚ ਐਸਡੀਐਮ ਵਜੋਂ ਸੇਵਾ ਨਿਭਾਅ ਚੁੱਕੇ ਹਨ।