ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫਦ ਵਲੋਂ ਰੋਸ ਧਰਨਾ
ਪੈਨਸ਼ਨਰਜ਼ ਐਸੋਸੀਏਸ਼ਨ ਵਫਦ ਵਲੋਂ ਰੋਸ ਧਰਨਾ
Publish Date: Fri, 10 Apr 2026 03:46 PM (IST)
Updated Date: Fri, 10 Apr 2026 03:50 PM (IST)

ਬੰਪਲ ਭਠੇਜਾ,ਪੰਜਾਬੀ ਜਾਗਰਣ ਜਲਾਲਾਬਾਦ : ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਵੱਲੋਂ ਸੀਨੀਅਰ ਕਾਰਜਕਾਰੀ ਇੰਨੀਨੀਅਰ ਮੰਡਲ ਜਲਾਲਾਬਾਦ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾ ਕੇ ਮੁਲਾਜ਼ਮਾਂ ਵੱਲੋਂ ਪੈਨਸ਼ਨਰਜ਼ ਨਾਲ ਕੀਤੀ ਜਾਂਦੀ ਬਦਸਲੂਕੀ ਨੂੰ ਲੈ ਕੇ ਰੋਸ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਨੂੰ ਸੰਬੋਧਨ ਕਰਦੇ ਮੰਡਲ ਪ੍ਰਧਾਨ ਰਾਮ ਕਿਸ਼ਨ ਨੇ ਕਿਹਾ ਇਸ ਦਫ਼ਤਰ ਵਿਖੇ ਕੰਮ ਲਈ ਆਉਣ ਵਾਲੇ ਪੈਨਸ਼ਨਰਜ਼ ਨੂੰ ਕੁੱਝ ਵਿਗੜੇ ਮਲੁਾਜ਼ਮਾਂ ਵੱਲੋਂ ਦੂਰ ਵਿਵਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੇਇੱਜਤ ਕੀਤਾ ਜਾਂਦਾ ਹੈ ਜਿਵੇਂ ਕਿ ਸਾਥੀ ਜਗਦੀਸ਼ ਸਿੰਘ ਜੇ.ਈ ਵੱਲੋਂ ਆਪਣੇ ਮੈਡੀਕਲ ਬਿੱਲਾਂ ਬਾਰੇ ਪਾਤਾ ਕਰਨ ਆਏ ਤਾਂ ਮੈਡੀਕਲ ਬਿੱਲ ਨੂੰ ਡੀਲ ਕਰਨ ਵਾਲੇ ਮੁਲਾਜ਼ਮ ਵੱਲੋਂ ਦੂਰਵਿਵਹਾਰ ਕੀਤਾ ਗਿਆ ਅਤੇ ਇੱਕ ਮੁਲਾਜ਼ਮ ਵੱਲੋਂ ਦਫ਼ਤਰ ਵਿਖੇ ਨਵੇਂ ਭਰਤੀ ਹੋਈਆਂ ਧੀਆਂ ਭੈਣਾਂ ਨਾਲ ਵੀ ਬਦਲਸਲੂਕੀ ਕੀਤੀ ਜਾਂਦੀ ਹੈ ਅਤੇ ਪੈਨਸ਼ਨਰਾਂ ਦੇ ਕੰਮਾਂ ਨੂੰ ਲੰਬੇ ਸਮੇਂ ਤੱਦ ਰੋਕਿਆਂ ਜਾਂਦਾ ਹੈ। ਰੋਸ ਧਰਨੇ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਸੀਨੀਅਰ ਕਾਰਜਕਾਰੀ ਇੰਨਜੀਨੀਅਰ ਪੀ.ਐਸ.ਪੀ.ਸੀ ਐਲ ਨੂੰ ਮਿਲੇ ਇਨ੍ਹਾਂ ਸਮੱਸਿਆ ਦੇ ਬਾਰੇ ਲਿਖਤੀ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਵਿਗੜੇ ਹੋਏ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਜਦ ਕਿ ਮੁੱਖ ਦਫ਼ਤਰ ਪਟਿਆਣਾ ਵੱਲੋਂ ਲਿਖਤੀ ਹਦਾਇਤ ਵੀ ਕੀਤੀ ਹੈ ਕਿ ਪੈਨਸ਼ਨਰਾਂ ਦਾ ਮਾਨ ਸਨਮਾਨ ਕੀਤਾ ਜਾਵੇ ਅਤੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣ। ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਭਗਵਾਨ ਚੰਦ, ਇਕਬਾਲ ਚੰਦ, ਸਰਕਲ ਆਗੂ ਨਰੇਸ਼ ਸੇਠੀ, ਬਲਦੇਵ ਸਿੰਘ , ਯਸ਼ਪਾਲ ਸਿੰਘ , ਬਲਵਿੰਦਰ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ, ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸਾਰੀ ਬਿਜਲੀ ਬੋਰਡ ਦੀ ਸੇਵਾ ਕੀਤੀ ਹੈ ਅਤੇ ਸਾਡੇ ਨਾਲ ਅਜਿਹਾ ਦੂਰ ਵਿਵਹਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਅਸੀ ਅੱਜ ਵੀ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਾਂ ਵੇਚੀਆ ਜਾ ਰਹੀਆਂ ਜ਼ਮੀਨਾਂ ਦੀ ਰਾਖੀ ਕਰ ਰਹੇ ਹੈ ਅਤੇ ਆਪਣੀ ਹੱਕੀ ਤੇ ਜਾਹਿਜ ਮੰਗਾਂ ਜਿਵੇਂ ਕਿ 01-01-16 ਤੋਂ ਪੇਅ ਸਕੇਲਾਂ ਦਾ ਏਅਰੀਅਰ ਬਕਾਹਿਆ, ਡੀ.ਏ ਜਾਰੀ ਕਰਨਾ ਕੈਸਲੈਸ਼ ਸਕੀਮ ਲਾਗੂ ਕਰਨਾ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਰੋਸ ਧਰਨੇ ਦੌਰਾਨ ਹਾਜ਼ਰ ਸਮੂਹ ਪੈਨਸ਼ਨਰਜ਼ ਨੇ ਸੀਨੀਅਰ ਕਾਰਜਕਾਰੀ ਇੰਨਜੀਨੀਅਰ ਮੰਡਲ ਜਲਾਲਾਬਾਦ ਪਾਸੋ ਮੰਗ ਕੀਤੀ ਕਿ ਮੰਗ ਪੱਤਰ ਦੇ ਅਨੁਸਾਰ ਗਲਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਜਿਹਾ ਨਾ ਕਰਨ ਦੀ ਸੂਰਤ ’ਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।