ਵਧੀਆ ਸੇਵਾਵਾਂ ਲਈ ਪ੍ਰਿੰ. ਜਾਂਗਿੜ ਦਾ ਸੇਵਾਮੁਕਤੀ ’ਤੇ ਸਨਮਾਨ
ਪ੍ਰਿੰਸੀਪਲ ਅਸ਼ੋਕ ਜਾਂਗਿੜ ਨੂੰ ਸ਼ਾਨਦਾਰ ਸੇਵਾਵਾਂ ਦੇਣ ’ਤੇ ਕੀਤਾ ਸਨਮਾਨਿਤ
Publish Date: Wed, 01 Apr 2026 05:43 PM (IST)
Updated Date: Wed, 01 Apr 2026 05:46 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲੇ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸੇਵਾਵਾਂ ਦੇ ਰਹੀ ਪ੍ਰਿੰਸੀਪਲ ਅਸ਼ੋਕ ਜਾਂਗਿੜ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇਣ ’ਤੇ ਸੇਵਾਮੁਕਤੀ ਮੌਕੇ ਸਕੂਲ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰ. ਜਾਂਗਿੜ ਨੇ 19 ਅਗਸਤ, 1997 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਂਡਾ, ਆਦਮਪੁਰ, ਜ਼ਿਲਾ ਹੁਸ਼ਿਆਰਪੁਰ ਤੋਂ ਇੱਕ ਕੈਮਿਸਟਰੀ ਲੈਕਚਰਾਰ ਵਜੋਂ ਆਪਣਾ ਸ਼ਾਨਦਾਰ ਕਰੀਅਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ 11 ਜੁਲਾਈ 2006 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਹਰਸਹਾਏ ਤੇ 10 ਅਕਤੂਬਰ, 2007 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਕੇਰੀਆਂ ’ਚ ਤਬਾਦਲਾ ਕਰ ਦਿੱਤਾ ਗਿਆ। ਫਿਰ ਉਨ੍ਹਾਂ ਨੇ 3 ਜੂਨ 2010 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਬੁਲ ਖੁਰਾਣਾ ਵਿਖੇ ਸੇਵਾ ਨਿਭਾਈ। 14 ਅਗਸਤ 2010 ਨੂੰ ਡੰਗਰ ਖੇੜਾ ’ਚ ਲੈਕਚਰਾਰ ਵਜੋਂ ਚਾਰਜ ਸੰਭਾਲਿਆ ਤੇ ਇੱਥੇ ਇੱਕ ਵਿਗਿਆਨ ਸਮੂਹ ਸ਼ੁਰੂ ਕੀਤਾ। ਉਨ੍ਹਾਂ 24-12-2011 ਨੂੰ ਡੱਬਵਾਲਾ ਕਲਾਂ ’ਚ ਸੇਵਾ ਨਿਭਾਈ, ਫਿਰ 13 ਜੁਲਾਈ 2014 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮੂ ਜੋਈਆ ’ਚ, ਉੱਥੋਂ ਤਬਾਦਲਾ ਹੋਣ ਤੋਂ ਬਾਅਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਬਾਇਆ ’ਚ ਸੇਵਾ ਨਿਭਾਈ। ਫਿਰ 2 ਅਗਸਤ 2019 ਨੂੰ, ਸਰਕਾਰੀ ਮਾਡਲ ਸਕੂਲ ਕੌੜਿਆਂ ਵਾਲੀ ’ਚ ਆਹੁਦਾ ਸੰਭਾਲਿਆ। ਉਹ 23 ਅਕਤੂਬਰ 2020 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਵਜੋਂ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ, 24 ਅਗਸਤ, 2024 ਨੂੰ ਆਪਣੇ ਜੱਦੀ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੰਡਵਾਲਾ ਭੀਮੇਸ਼ਾਹ ’ਚ ਆਹੁਦਾ ਸੰਭਾਲਿਆ। ਜਿੱਥੇ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਕੇ ਸੇਵਾਮੁਕਤ ਹੋ ਗਏ। ਇਸ ਮੌਕੇ ਸਕੂਲ ਸਟਾਫ਼ ਸੁਮਿਤ ਸਿੰਘ, ਛਿੰਦਰਪਾਲ ਸਿੰਘ, ਰਜਿੰਦਰ ਕੁਮਾਰ, ਹਰਜਿੰਦਰ ਕੁਮਾਰ, ਸੁਰਿੰਦਰਬੀਰ ਸਿੰਘ, ਸ਼ੁਸੀਲ ਕੁਮਾਰ, ਵੀਰਪਾਲ ਕੌਰ, ਗਗਨਦੀਪ ਕੌਰ, ਜਯੋਤੀ, ਰੰਜਨਾ, ਹਰਪ੍ਰੀਤ ਕੌਰ, ਊਸ਼ਾ ਰਾਣੀ ਅਤੇ ਮਨੋਜ ਕੁਮਾਰ ਆਦਿ ਹਾਜ਼ਰ ਸਨ।