ਡਾਕਟਰਾਂ ਅਤੇ ਸਟਾਫ ਨੇ ਹਸਪਤਾਲ ਸਾਹਮਣੇ ਲਾਇਆ ਧਰਨਾ
ਸਿਵਲ ਹਸਪਤਾਲ ਜਲਾਲਾਬਾਦ ਦੇ ਸਟਾਫ਼ ਨੂੰ ਚੱਲਦਾ ਕਰਨ ਦੀ ਤਿਆਰੀ, ਰੋਸ ਵਜੋਂ ਡਾਕਟਰਾਂ ਅਤੇ ਸਟਾਫ ਨੇ ਹਸਪਤਾਲ ਸਾਹਮਣੇ ਧਰਨਾ ਲਾਇਆ
Publish Date: Fri, 30 Jan 2026 04:51 PM (IST)
Updated Date: Fri, 30 Jan 2026 04:52 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਮੂਹ ਸੀ.ਐਚ.ਸੀ. ਜਲਾਲਾਬਾਦ ਸਟਾਫ, ਜਿਸ ਵਿਚ ਸਮੂਹ ਮੈਡੀਕਲ ਅਫਸਰ, ਪੈਰਾਮੈਡੀਕਲ ਸਟਾਫ,ਫੀਲਡ ਸਟਾਫ 44 ਪਿੰਡ ਜੋ ਕਿ ਕੱਲ੍ਹ ਮਿਤੀ 29-01-2026 ਨੂੰ ਪੰਜਾਬ ਸਰਕਾਰ ਦੁਆਰਾ ਇੱਕ ਪੱਤਰ ਜਾਰੀ ਕਰਕੇ ਸੀ.ਐਚ.ਸੀ. ਜਲਾਲਾਬਾਦ ਨੂੰ ਖਤਮ ਕਰ ਕੇ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਨੂੰ ਜੋ ਕਿ ਇਸ ਸੀ.ਐਚ.ਸੀ. ਵਿੱਚ ਕੰਮ ਕਰ ਰਹੇ ਸਨ, ਨੂੰ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਤਹਿਤ ਪੰਜਾਬ ਸਰਕਾਰ ਦੇ ਵੱਖ ਵੱਖ ਸਰਕਾਰੀ ਹਸਪਤਾਲ ਵਿੱਚ ਦੂਰ-ਦੂਰ ਥਾਵਾਂ ’ਤੇ ਤਾਇਨਾਤ ਕਰ ਦਿੱਤਾ ਜਾਵੇਗਾ। ਇਸ ਦੇ ਰੋਸ ਵਜੋਂ ਸਥਾਨਕ ਸਿਵਲ ਹਸਪਤਾਲ ਸਮੂਹ ਸਟਾਫ਼ ਜਿਸ ਵਿੱਚ ਮੈਡੀਕਲ ਅਫ਼ਸਰ ਅਤੇ ਸਾਰੇ ਕੈਟਾਗਰੀਆਂ ਦੇ ਸਟਾਫ ਮੈਂਬਰ ਹਾਜ਼ਿਰ ਹੋਏ। ਓ.ਪੀ.ਡੀ. ਦੇ ਬਾਹਰ ਧਰਨਾ ਵੀ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਮੰਗ ਕੀਤੀ ਗਈ ਕਿ ਸਮੂਹ ਲੋੜਵੰਦ ਲੋਕਾਂ ਦੀਆ ਸਿਹਤ ਸਹੂਲਤਾਂ ਅਤੇ ਮੰਗਾਂ ਨੂੰ ਮੁੱਖ ਰੱਖਦੇ ਹੋਏ ਸੀ.ਐਚ.ਸੀ. ਜਲਾਲਾਬਾਦ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਦੌਰਾਨ ਮੈਡੀਕਲ ਅਫਸਰ ਡਾ. ਸੁਮਿਤ ਲੂਨਾ,ਡਾ.ਸੁਮਨ, ਰਮੇਸ਼ ਕੁਮਾਰ ਲਾਡੀ,ਜਗਸੀਰ ਸਿੰਘ,ਸੰਦੀਪ ਕੁਮਾਰ,ਹਰਜਿੰਦਰ ਸਿੰਘ,ਅਮਰਜੀਤ ਸਿੰਘ,ਪਰਮਜੀਤ ਕੌਰ,ਗਗਨਦੀਪ ਕੌਰ,ਸੁਖਦੀਪ ਕੰਬੋਜ, ਆਦੇਸ਼ ਕੰਬੋਜ,ਸੁਖਵਿੰਦਰ ਸਿੰਘ,ਮਨਦੀਪ ਕੁਮਾਰ,ਸਮੂਹ,ਸਮੂਹ ਨਰਸਿੰਗ ਸਟਾਫ,ਮਲਟੀਪਰਪਜ ਹੈਲਥ ਇੰਪਲਾਈਜ ਸਟਾਫ਼ ਆਸ਼ਾ ਫੈਸਿਲੀਟੇਟਰ, ਆਸ਼ਾ ਵਰਕਰਜ਼ ਆਦਿ ਮੌਜ਼ੂਦ ਸਨ। ਇਸ ਮੌਕੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਬਾਕੀ ਸਟਾਫ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਪਹੁੰਚੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਹਸਪਤਾਲ ਦੇ ਸਟਾਫ ਦੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਉਹਨਾਂ ਦੀ ਤਾਇਨਾਤੀ ਦਾ ਪਹਿਲਾਂ ਸਰਕਾਰ ਵੱਲੋਂ ਜਲਾਲਾਂਬਾਦ ਵਿਖੇ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਸੀਐਚਸੀ ਸੈਂਟਰ ਭਾਵ ਸਿਵਲ ਹਸਪਤਾਲ ਨੂੰ ਜਲਾਲਾਬਾਦ ਵਿਖੇ ਹੀ ਬਰਕਰਾਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਲਾਲਾਬਾਦ ਦਾ ਹਸਪਤਾਲ ਚਲਾਉਣ ਲਈ ਕੋਈ ਵੀ ਸਟਾਫ਼ ਭਰਤੀ ਨਹੀਂ ਕੀਤਾ ਗਿਆ, ਪ੍ਰੰਤੂ ਉਸ ਤੋਂ ਪਹਿਲਾਂ ਇੱਥੇ ਲੱਗੇ ਡਾਕਟਰਾਂ ਅਤੇ ਬਾਕੀ ਸਟਾਫ਼ ਨੂੰ ਰਵਾਨਾ ਕਰਨ ਦੀ ਤਿਆਰੀ ਵਿੱਡ ਲਈ ਗਈ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਿ ਜਲਾਲਾਬਾਦ ਦੇ ਸਿਵਲ ਹਸਪਤਾਲ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਕਰਨ ਦੇ ਨਾਂ ਥੱਲੇ ਸਰਕਾਰੀ ਹਸਪਤਾਲਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਨੀਤੀ ਤਹਿਤ ਜਿਹੜੀਆਂ ਸਹੂਲਤਾਂ ਮੁਫਤ ਵਿੱਚ ਹੁਣ ਤੱਕ ਸਿਵਿਲ ਹਸਪਤਾਲ ਵਿੱਚ ਮਿਲ ਰਹੀਆਂ ਹਨ, ਉਹ ਮੁਕੰਮਲ ਤੌਰ ਤੇ ਬੰਦ ਕਰਨ ਦੀ ਚਾਲ ਹੈ। ਜਿਸ ਨਾਲ ਆਮ ਅਤੇ ਗਰੀਬ ਆਦਮੀ ਨੂੰ ਵੱਡੇ ਪੱਧਰ ਤੇ ਆਰਥਿਕ ਸੱਟ ਵੱਜੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਸੀਪੀਆਈ ਦੇ ਆਗੂ ਨਰਿੰਦਰ ਢਾਬਾਂ,ਬਲਾਕ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ,ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਸੋਨਾ ਧੁਨਕੀਆਂ,ਮੀਤ ਸਕੱਤਰ ਧਰਮਿੰਦਰ ਮੁਰਕਵਾਲਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਆਗੂ ਮੰਗਤ ਸੋਹਣਾ ਸਾਂਦੜ,ਕਿਸਾਨ ਆਗੂ ਸ਼ਰਮਾ ਸਿੰਘ ਢੰਡੀਆਂ, ਲਵਪ੍ਰੀਤ ਕਾਠਗੜ੍ਹ ਵੀ ਹਾਜ਼ਰ ਸਨ।