ਪ੍ਰੇਮ ਵਾਲੇਚਾ ਤੇ ਅਸ਼ੋਕ ਅਨੇਜਾ ਜ਼ਿਲ੍ਹਾ ਇੰਚਾਰਜ ਨਿਯੁਕਤ
ਪ੍ਰੇਮ ਵਾਲੇਚਾ ਤੇ ਅਸ਼ੋਕ ਅਨੇਜਾ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਉਦਯੋਗ ਅਤੇ ਵਪਾਰ ਵਿੰਗ ਕੋਰ ਕਮੇਟੀ ਫਾਜਿਲਕਾ ਦੇ ਜਿਲ੍ਹਾ ਇੰਚਾਰਜ
Publish Date: Fri, 30 Jan 2026 04:54 PM (IST)
Updated Date: Fri, 30 Jan 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਦਯੋਗ ਤੇ ਵਪਾਰ ਵਿੰਗ ਨੂੰ ਮਜਬੂਤ ਕਰਦੇ ਹੋਏ ਕੋਰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਜਲਾਲਾਬਾਦ ਤੋਂ ਸੀਨੀਅਰ ਅਕਾਲੀ ਆਗੂ ਪ੍ਰੇਮ ਕੁਮਾਰ ਵਲੇਚਾ ਅਤੇ ਅਸ਼ੋਕ ਕੁਮਾਰ ਅਨੇਜਾ ਨੂੰ ਜਿਲਾ ਫਾਜ਼ਿਲਕਾ ਦਾ ਇੰਚਾਰਜ ਲਗਾਇਆ ਗਿਆ ਹੈ। ਜਲਾਲਾਬਾਦ ਨਾਲ ਸੰਬੰਧਿਤ ਉਕਤ ਦੋਵੇਂ ਲੀਡਰਾਂ ਦੀ ਨਿਯੁਕਤੀ ਨੂੰ ਲੈ ਕੇ ਜਿਲ੍ਹੇ ਦੇ ਵਪਾਰਕ ਵਰਗ ਵਿੱਚ ਖੁਸੀ ਦੀ ਲਹਿਰ ਹੈ ਅਤੇ ਵਪਾਰੀਆਂ ਨੇ ਇਸ ਨੂੰ ਪਾਰਟੀ ਲਈ ਇੱਕ ਸਕਾਰਾਤਮਕ ਕਦਮ ਦੱਸਿਆ ਹੈ। ਜਿੱਥੇ ਪ੍ਰੇਮ ਕੁਮਾਰ ਵਲੇਚਾ ਇਕ ਜੱਦੀ ਰਾਈਸ ਮਿਲਰ ਹਨ ਉੱਥੇ ਹੀ ਅਸ਼ੋਕ ਅਨੇਜਾ ਵੀ ਲੰਬੇ ਸਮੇਂ ਤੋਂ ਵਪਾਰਕ ਖੇਤਰ ਨਾਲ ਜੁੜੇ ਹੋਏ ਹਨ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਮੇਸਾ ਸਰਗਰਮ ਭੂਮਿਕਾ ਨਿਭਾਉਂਦੇ ਹਨ। ਆਪਣੀ ਇਸ ਨਿਯੁਕਤੀ ਉੱਤੇ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਦੀ ਆਵਾਜ ਪਾਰਟੀ ਮੰਚ ਤੱਕ ਮਜਬੂਤੀ ਨਾਲ ਪਹੁੰਚਾਉਣਗੇ।