ਪ੍ਰੀਤ ਥਿੰਦ ਨੇ 588 ਅੰਕ ਹਾਸਲ ਕਰਕੇ ਮੈਰਿਟ ’ਚ ਸਥਾਨ ਹਾਸਲ ਕੀਤਾ
ਪ੍ਰੀਤ ਥਿੰਦ ਨੇ 588 ਅੰਕ ਹਾਸਲ ਕਰਕੇ ਮੈਰਿਟ ’ਚ ਸਥਾਨ ਹਾਸਲ ਕੀਤਾ
Publish Date: Sun, 12 Apr 2026 03:53 PM (IST)
Updated Date: Mon, 13 Apr 2026 04:01 AM (IST)
ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ,
ਮੰਡੀ ਲਾਧੂਕਾ : ਮੰਡੀ ਦੇ ਸੇਂਟਸ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰੀਤ ਥਿੰਦ ਨੇ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ’ਚੋਂ 588 ਅੰਕ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਪ੍ਰੀਤ ਦੀ ਇਸ ਪ੍ਰਾਪਤ ਤੇ ਪਿਤਾ ਸੁਰਿੰਦਰ ਪਾਲ ਬੱਬੂ ਅਤੇ ਮਾਤਾ ਨੀਤਾ ਰਾਣੀ ਥਿੰਦ ਨੂੰ ਵਧਾਈਆਂ ਮਿਲ ਰਹੀਆਂ ਹਨ। ਸਕੂਲ ਦੇ ਐੱਮ ਡੀ ਵਿਮਲ ਅਨੇਜਾ ਅਤੇ ਪ੍ਰਿੰਸੀਪਲ ਜਸਵੀਰ ਕੌਰ ਕਾਠਪਾਲ ਨੇ ਦੱਸਿਆ ਹੈ ਕਿ ਪ੍ਰੀਤ ਥਿੰਦ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ, ਸਕੂਲ ਦੀ ਹਰੇਕ ਪ੍ਰੀਖਿਆ ਵਿਚ ਇਸ ਵਿਦਿਆਰਥਣ ਨੇ ਮੈਰਿਟ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਸਕੂਲ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦਾ ਕਾਮਨਾ ਕੀਤੀ ਹੈ।