ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਗਿਰੋਹ ਦੇ 7 ਮੈਂਬਰਾਂ ਗ੍ਰਿਫ਼ਤਾਰ
ਇਲਾਕੇ ’ਚ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਗਿਰੋਹ ਦੇ 7 ਮੈਂਬਰਾਂ ਪੁਲਸ ਅੜਿੱਕੇ
Publish Date: Sun, 08 Feb 2026 05:42 PM (IST)
Updated Date: Sun, 08 Feb 2026 05:44 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਇਲਾਕੇ ਅੰਦਰ ਪਿਛਲੇ ਕੁੱਝ ਸਮੇਂ ਤੋਂ ਲੋਕਾਂ ਦੀ ਲੁੱਟ-ਖੋਹ ਕਰਨ ਵਾਲਾ ਚੋਰ ਗਿਰੋਹ ਸਰਗਮ ਚੱਲ ਰਿਹਾ ਸੀ ਅਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਗਿਰੋਹ ਨੂੰ ਫੜਨ ਦੇ ਲਈ ਹਰ ਯਤਨ ਕੀਤੇ ਜਾ ਰਹੇ ਹਨ ਪਰ ਆਖਰਕਾਰ ਬੀਤੀ 4 ਫਰਵਰੀ ਨੂੰ ਇਤਲਾਹ ਮਿਲਣ ਤੇ ਪੁਲਸ ਦੇ ਵੱਲੋਂ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀ.ਐੱਸ.ਪੀ ਗੁਰਸਵੇਕ ਸਿੰਘ ਬਰਾੜ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਤੇ ਫ਼ਿਰੋਜ਼ਪੁਰ ਰੇਂਜ ਡੀ.ਆਈ ਜੀ ਸਨੇਹਦੀਪ ਸ਼ਰਮਾ ਸਣੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ ਗੁਰਮੀਤ ਸਿੰਘ ਦੇ ਦਿਸ਼ਾ ਨਿਰੇਦਸ਼ਾ ਦੇ ਤਹਿਤ ਥਾਣਾ ਸਿਟੀ ਦੇ ਐਸ.ਐਚ.ੳ ਅੰਗਰੇਜ ਕੁਮਾਰ ਦੀ ਅਗੁਵਾਈ ਹੇਠ ਜਾਂਚ ਅਧਿਕਾਰੀ ਗਰਦੇਵ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਮੁਖਬਰ ਠੋਸ ਦੀ ਇਤਲਾਹ ’ਤੇ ਕਰਵਾਈ ਕਰਦੇ ਹੋਏ ਇਲਾਕੇ ’ਚ ਲੁੱਟਾਂ ਖੋਹਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪਿੰਡ ਟਿਵਾਣਾ ਕਲਾਂ ਤੋਂ ਅੱਗੇ ਬੰਦ ਪਏ ਸ਼ੈਲਰ ’ਚੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਗਿਰੋਹ ਦੇ ਮੈਂਬਰਾਂ ਨੂੰ 7 ਮੈਂਬਰਾਂ ਨੂੰ ਕਾਬੂ ਕਰਕੇ ਪੁੱਛਗਿੱਛ ਦੌਰਾਨ 2 ਦੇਸੀ ਪਿਸਟਲ ਤੇ ਲੋਹੇ ਦੀਆਂ ਰਾਡਾਂ ਨਾਲ ਤਿਆਰ ਕੀਤੇ ਹੋਏ ਮਾਰੂ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਗਿਰੋਹ ’ਚ ਸ਼ਾਮਲ ਪ੍ਰਿੰਸ ਕੁਮਾਰ ਪੁੱਤਰ ਸੁਖਵਿੰਦਰ ਸਿੰਘ ਊਰਫ ਬਿੱਟੂ ਪੁੱਤਰ ਗੋਬਿੰਦ ਨਗਰੀ, ਮੰਗਾ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਮੁਹੱਲਾ ਰਾਜਪੂਤਾ ਵਾਲਾ, ਖੁਸ਼ਪ੍ਰੀਤ ਸਿੰਘ ਊਰਫ ਖੁਸ਼ੀ ਨਰਿੰਦਰ ਸਿੰਘ ਕਮਰੇ ਵਾਲਾ, ਕੁਲਵੰਤ ਸਿੰਘ ਊਰਫ ਕਾਲੀ ਪੁੱਤਰ ਜੀਤ ਸਿੰਘ ਵਾਸੀ ਬੱਲੂਆਣਾ ਨੇੜੇ ਸੱਚਾ ਸੌਦਾ ਡੇਰਾ ਜਲਾਲਾਬਾਦ, ਅਰਸ਼ਦੀਪ ਸਿੰਘ ਊਰਫ ਅਰਸ਼ ਪੁੱਤਰ ਮੁਖਤਿਆਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ ਹਾਲ ਅਬਾਦ ਅਮੀਰ ਖਾਸ ਨੇੜੇ ਟਾਇਲਾ ਵਾਲੀ ਫੈਕਟਰੀ, ਮਕਸਦ ਸਿੰਘ ਊਰਫ ਨਿੱਕਾ ਪੁੱਤਰ ਮਨਦੀਪ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਅਤੇ ਹਰਜਿੰਦਰ ਸਿੰਘ ਊਰਫ ਕਾਲੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚੱਕ ਮੰਨੇ ਵਾਲਾ ਗਿੋਰਹ ’ਚ ਸ਼ਾਮਲ ਹਨ ਅਤੇ ਇਨ੍ਹਾਂ ਦੋਸ਼ੀਆਨ ’ਚ ਸ਼ਾਮਲ 6 ਦੋਸ਼ੀਆਨ ਦੇ ਵਿਰੁੱਧ ਪਹਿਲਾ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਹਨ । ਡੀ.ਐਸ.ਪੀ ਗੁਰਸਵੇਕ ਸਿੰਘ ਬਰਾੜ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਨ ਦੇ ਮਿਲੇ 2 ਦਿਨਾਂ ਦੇ ਰਿਮਾਂਡ ਅੱਜ ਖਤਮ ਹੋਣ ਉਪਰੰਤ ਤੋਂ ਅੱਜ ਦੋਸ਼ੀਆਨ ਨੂੰ ਜ਼ੇਲ ਭੇਜ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਮਾੜੇ ਅਨਸਰਾਂ ਦੇ ਵਿਰੁੱਧ ਮੁਹਿੰਮ ਜਾਰੀ ਰਹਿ ਗਈ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਾਂਚ ਅਧਿਕਾਰੀ ਗੁਰਦੇਵ ਸਿੰਘ, ਮੁੱਖ ਮੁਨਸ਼ੀ ਥਾਣਾ ਸਿਟੀ ਜਲਾਲਾਬਾਦ ਪ੍ਰੇਮ ਕੁਮਾਰ ਤੋਂ ਇਲਾਵਾ ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਵੱਡੀ ਗਿਣਤੀ ’ਚ ਹਾਜ਼ਰ ਸਨ।