- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿੱਚ ਰਹਿੰਦਿਆਂ ਪੰਜਾਬੀ ਭਾਸ਼ਾ ਨਾਲ ਹੋਇਆ ਖਿਲਵਾੜ

ਬੰਪਲ ਭਠੇਜਾ. ਪੰਜਾਬੀ ਜਾਗਰਣ
ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ 2017 ਵਿੱਚ ਅਧਿਆਪਕਾਂ ਦੀ ਭਰਤੀ 3582 ਮਾਸਟਰ ਕੇਡਰ ਦੀਆਂ ਪੋਸਟਾਂ ਕੱਢੀਆਂ ਸਨ ਜੋ ਕਿ ਭਰਤੀ ਪੂਰੀ ਹੋ ਚੁੱਕੀ ਹੈ ਪਰ ਇਕ ਨੌਜਵਾਨ ਪਵਨ ਕੁਮਾਰ ਜਲਾਲਾਬਾਦ (ਪੱਛਮੀ) ਜਿਸ ਨੇ ਪੰਜਾਬੀ ਵਿੱਚ ਐਮ.ਏ ਪੰਜਾਬੀ, ਤੇ ਪੀ.ਐਚ.ਡੀ ਪੰਜਾਬੀ ਵਿਚ ਹੀ ਕੀਤੀ ਹੋਈ ਹੈ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਵੱਲੋਂ ਲਿਆ ਗਿਆ ਪੇਪਰ ਜਿਸ ਵਿੱਚ (ਕੋਡ-ਸੀ) ਸਵਾਲ ਨੰਬਰ 45 ਜੋ ਕਿ "ਉਮੰਗ ਦਾ ਸਮਾਨਾਰਥਕ" ਸ਼ਬਦ ਪੁੱਛਿਆ ਗਿਆ ਸੀ। ਜਿਸ ਦਾ ਉੱਤਰ a ਸ਼ਾਲਾਘਾ, b ਅਧੂਰਾ, c ਤਰੰਗ d ਤਾਂਘ, ਇਹਨਾਂ ਚਾਰਾਂ ਵਿੱਚੋਂ ਇੱਕ ਸੀ। ਇਹਨਾਂ ਵਿੱਚੋਂ ਇਸ ਨੌਜਵਾਨ ਨੇ ਜੋ ਕਿ ਸਕੂਲ ਵਿੱਚ ਵੀ ਪੜ੍ਹਾਇਆ ਗਿਆ, ਸਰਕਾਰੀ ਕਿਤਾਬਾਂ ਵਿੱਚ ਪੰਜਾਬ ਯੂਨੀਵਰਸਿਟੀ ਦੀ ਕਿਤਾਬ ਵਿੱਚ ਤਾਂਘ ਹੈ ਉਸ ਦਾ ਸਹੀ ਉੱਤਰ ਤਾਂਘ ਆਪਸ਼ਨ ਡੀ ਹੀ ਦਿੱਤਾ।
ਪਰ ਇਹ ਪੇਪਰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਿਆ ਗਿਆ ਸੀ, ਤੇ ਉਸ ਨੇ ਇਸ ਸਵਾਲ ਦਾ ਜਵਾਬ ਤਰੰਗ ਦੱਸਦੇ ਹੋਏ ਤਾਂਘ ਨੂੰ ਗਲਤ ਮੰਨਿਆ। ਜਿਸ ਕਰਕੇ ਇਹ ਨੌਜਵਾਨ ਇਕ ਨੰਬਰ ਤੋਂ ਰਹਿ ਗਿਆ 2017 ਤੋਂ ਬਾਅਦ ਜਦੋਂ ਇਹ 3582 ਪੰਜਾਬੀ ਮਾਸਟਰ ਕੇਡਰ ਦਾ ਰਿਜਲਟ ਆਇਆ ਤਾਂ ਹੈਰਾਨ ਹੋਇਆ ਤੇ ਇਹਨਾਂ ਨੇ ਹਾਈ ਕੋਰਟ ਵਿੱਚ ਕੇਸ ਕੀਤਾ ਤਕਰੀਬਨ ਚਾਰ-ਪੰਜ ਸਾਲ ਕੋਰਟ ਵਿੱਚ ਧੱਕੇ ਖਾਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਕਹਿਣ ਤੇ ਗੁਰੂ ਨਾਨਕ ਯੂਨੀਵਰਸਿਟੀ ਕਮੇਟੀ ਬਣਾਉਣ ਵਿੱਚ ਸਹਿਮਤ ਹੋਈ। ਗੁਰੂ ਨਾਨਕ ਯੂਨੀਵਰਸਿਟੀ ਨੇ ਆਪਣੇ ਹੀ ਕਮੇਟੀ ਮੈਂਬਰ ਬਣਾ ਕੇ ਹਾਈਕੋਰਟ ਵਿੱਚ ਗਲਤ ਤੱਥ ਪੇਸ਼ ਕਰਕੇ ਗੁੰਮਰਾਹ ਕੀਤਾ ਤੇ ਇਸ ਸਵਾਲ ਦਾ ਉੱਤਰ ਤਰੰਗ ਹੀ ਹੈ ਤਾਂ ਮਾਨਯੋਗ ਹਾਈਕੋਰਟ ਨੇ ਕਮੇਟੀ ਦੇ ਫੈਸਲੇ ਨੂੰ ਅੰਤਿਮ ਮੰਨਦੇ ਹੋਏ ਤਰੰਗ ਉੱਤਰ ਨੂੰ ਹੀ ਸਹੀ ਠਹਿਰਾਉਂਦੇ ਹੋਏ ਇਹ ਕੇਸ ਬੰਦ ਕਰ ਦਿੱਤਾ । ਮਾਨਯੋਗ ਹਾਈਕੋਰਟ ਵਿਚ ਡਬਲ ਬੈਂਚ ਤੇ ਅਪੀਲ ਕਰਦਿਆਂ ਵੀ ਸੁਣਵਾਈ ਨਾ ਹੋਣ ਤੋਂ ਬਾਅਦ ਇਸ ਨੌਜਵਾਨ ਨੇ ਹੁਣ ਬੀ.ਸੀ ਕਮਿਸ਼ਨ ਪੰਜਾਬ ਦਾ ਸਹਾਰਾ ਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਪੰਜਾਬੀ ਪੀਡੀਆ ਸਾਈਟ ਜੋ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਭਾਸ਼ਾ ਦੀ ਰਜਿਸਟਰਡ ਸਾਈਟ ਹੈ ਉਸ ਵਿੱਚ ਵੀ ਉਮੰਗ ਸ਼ਬਦ ਸਮਾਨਆਥਕ ਇੱਛਾ,ਤਾਂਘ, ਆਦਿ ਹੀ ਦਿੱਤਾ ਹੋਇਆ ਹੈ। ਨੌਵੀਂ ਦਸਵੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਵਿੱਚ ਵੀ ਇਸੇ ਤਰ੍ਹਾਂ ਹੀ ਉੱਤਰ ਦਿੱਤਾ ਹੋਇਆ ਹੈ। ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਕੀਤ ਰਾਜ ਥਿੰਦ ਨੂੰ ਮਿਲੇ ਤਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਅਤੇ ਪੰਜਾਬੀ ਭਾਸ਼ਾ ਨਾਲ ਧੱਕਾ ਨਹੀਂ ਹੋਣ ਦਿਆਂਗੇ ਤੇ ਇਸ ਦਾ ਅਸੀਂ ਇਨਸਾਫ ਲੈ ਕੇ ਦੇਵਾਂਗੇ ਤੇ ਜਲਦੀ ਅਸੀ ਗੁਰੂ ਨਾਨਕ ਯੂਨੀਵਰਸਿਟੀ ਅਤੇ ਸਿੱਖਿਆ ਵਿਭਾਗ ਪੰਜਾਬ ਨੂੰ ਚਿੱਠੀ ਕੱਢਾਂਗੇ ਤੇ ਇਸ ਨੌਜਵਾਨ ਦੀ ਸਹੀ ਉੱਤਰ ਨੂੰ ਸਹੀ ਠਹਿਰਾ ਕੇ ਜਲਦੀ ਤੋਂ ਜਲਦੀ ਇਹਨੂੰ ਅਧਿਆਪਕ ਦੀ ਨੌਕਰੀ ਲੈ ਕੇ ਦੇਵਾਂਗੇ ।