- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਦੇ ਬਜਟ ਨੂੰ ਲੈਕੇ ਫਾਜ਼ਿਲਕਾ ਦੇ ਲੋਕਾਂ ਵਲੋਂ ਆਪਨੇ-ਆਪਣੇ ਵਿਚਾਰ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫ਼ਾਜ਼ਿਲਕਾ :ਕੇਂਦਰ ਸਰਕਾਰ ਦੇ 2026 ਦੇ ਬਜਟ ਵਿੱਚ ਪੰਜਾਬ ਲਈ ਕਈ ਐਲਾਨ ਕੀਤੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖੇਤੀ ਤੋਂ ਬਦਲਣ ਲਈ ਉਤਸ਼ਾਹਿਤ ਕਰਨ ਲਈ ਤੇਲ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਲਈ ਵਿਸ਼ੇਸ਼ ਪ੍ਰੋਤਸਾਹਨ ਦਿੱਤੇ ਜਾਣਗੇ। ਇਸ ਨਾਲ ਸਿੱਧੇ ਤੌਰ 'ਤੇ ਉਨ੍ਹਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਜੋ ਵਿਭਿੰਨ ਫਸਲਾਂ ਦੀ ਕਾਸ਼ਤ ਕਰਨ ਦਾ ਫੈਸਲਾ ਕਰਦੇ ਹਨ।ਸਰਕਾਰ ਨੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਲਈ ਨਿਵੇਸ਼ ਸੀਮਾ ਵੀ ਵਧਾ ਦਿੱਤੀ ਹੈ। ਇਨ੍ਹਾਂ ਉਦਯੋਗਾਂ ਨੂੰ ਹੁਣ ਹੋਰ ਕਰਜ਼ਿਆਂ ਅਤੇ ਸਰਕਾਰੀ ਸਹਾਇਤਾ ਤੱਕ ਪਹੁੰਚ ਹੋਵੇਗੀ।ਬਜਟ ਨੂੰ ਲੈਕੇ ਲੋਕਾਂ ਵਲੋਂ ਆਪਨੇ-ਆਪਣੇ ਵਿਚਾਰ ਦਿਤੇ। ਇਸ ਬਾਰੇ ਅਲੱਗ ਅਲੱਗ ਲੋਕਾਂ ਦੀਆਂ ਪ੍ਰਤੀਕ੍ਰਿਆ। ਬਜਟ ਦੌਰਾਨ ਲੋਕਾਂ ਨੇ ਕਿਹਾ ਕਿ ਇਹ ਬਜਟ ਪੰਜਾਬ ਦੀਆਂ ਮੰਗਾਂ ਬਾਰੇ ਕੇਂਦਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਸੂਬੇ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ। ਕਾਂਗਰਸੀਆਂ ਨੇ ਕਿਹਾ ਕਿ ਬਜਟ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਬਜਾਏ ਭਾਜਪਾ ਦੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਹੈ।
ਬਜਟ ਨੂੰ ਪੂਰਨ ਰੂਪ ’ਚ ਰੱਦ ਕਰਦੀ ਹੈ ਬੀਕੇਯੂ ਕਾਦੀਆਂ : ਬੂਟਾ ਸਿੰਘ
ਭਾਰਤੀ ਕਿਸਾਨ ਯੂਨੀਅਨ ਕਾਦੀਆ ਪੰਜਾਬ ਦੇ ਆਗੂ ਬੂਟਾ ਸਿੰਘ ਨੇ ਕਿਹਾ ਕਿ ਕੇਂਦਰ ਦੇ ਬਜਟ ਵਿਚ ਕੋਈ ਵੀ ਮੁੱਦਾ ਕਿਸਾਨ ਪੱਖੀ ਨਹੀਂ ਹੈ ।ਦਾਲਾਂ ਅਤੇ ਤੇਲ ਨੂੰ ਪ੍ਰਮੋਟ ਕਰਨ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਨਾ ਹੀ ਇਸ ਲਈ ਵੱਖਰੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ। ਕਪਾਹ ਪੱਟੀ ਦੇ ਕਿਸਾਨ ਪਿਛਲੇ 25 ਸਾਲ ਤੋ ਫਸਲ ਦਾ ਨੁਕਸਾਨ ਉਠਾ ਰਹੇ ਹਨ । ਕਦੇ ਪੀਲ਼ੀ ਸੁੰਡੀ ਕਦੇ ਸੇਮ ਆਦਿ । ਕੀ ਪੰਜ ਸਾਲ ਵਿੱਚ ਉਹਨਾਂ ਕਿਸਾਨਾਂ ਦੀ ਭਰਪਾਈ ਹੋ ਜਾਵੇਗੀ। ਪੰਜਾਬ ਵਿੱਚ ਕੋਈ ਵੀ ਐਗਰੋ ਬੇਸਿਕ ਇੰਡਸਟਰੀ, ਖੈਤੀ ਬਾੜੀ ਕਰਜ਼ੇ ਲਈ ਮੁਆਫ਼ੀ , ਕਿਸਾਨ ਦੇ ਬਚਿਆ ਲਈ ਨੌਕਰੀ ਰਾਖਵੀ ਦਾ ਕਿਤੇ ਜ਼ਿਕਰ ਨਹੀ ।ਖੇਤੀਬਾੜੀ ਦੇ ਲਈ ਨਵੀਆ ਫ਼ਸਲਾਂ , ਬੀਜ ਲਈ , ਖੋਜ ਲਈ ਬਹੁਤ ਵੱਡੀ ਪੱਧਰ ਤੇ ਉਪਰਾਲੇ ਅਤੇ ਉਤਸ਼ਾਹ ਦੀ ਲੋੜ ਹੈ ਪਰ ਕੇਈ ਨੀਤੀ ਨਹੀ।ਜੱਥੇਬੰਦੀ ਇਸ ਬਜਟ ਨੂੰ ਕਿਸਾਨ ਵਰੋਧੀ,ਦਿਸ਼ੱ ਹੀਣ ਮੰਨਦੀ ਹੈ ।ਪੰਜਾਬ ਨੂੰ ਕਿ ਰਾਹਤ ਨਹੀਂ ਮਿਲੀ।ਮੁਲਾਜਮ ਵਰਗ ਲਈ ਨੂੰ ਬਜਟ ਅੰਸ਼ੁਖਾਵਾ।
ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਾਪਰੀਆਂ ਨੂੰ ਕੋਈ ਰਾਹਤ ਨਹੀਂ : ਸੁਖਵੰਤ ਬਰਾੜ
ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਬਰ ਅਤੇ ਪੰਜਾਬ ਹਾਊਸ ਫੇਡ ਦੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ। ਉਸ ਨਾਲ ਗਰੀਬ ਵਰਗ ਨੂੰ ਫ਼ਾਇਦਾ ਨਹੀਂ ਹੋਵੇਗਾ। ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਹੋਰ ਕਿਸੇ ਵੀ ਵਰਗ ਲਈ ਸੋਚਕੇ ਨਹੀਂ ਬਣਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਵਿੱਚ ਕਿਸਾਨ ਅਲੱਗ-ਅਲੱਗ ਰਾਜਾਂ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਕਰਜ਼ਾ ਉਨ੍ਹਾਂ ਦੇ ਸਿਰ ਵਧਿਆ ਹੋਇਆ ਹੈ। ਉਨ੍ਹਾਂ ਦੇ ਕਰਜ਼ੇ ਨੂੰ ਮੁਆਫ਼ ਕਰਨ ਦੇ ਬਾਰੇ ਇਸ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਵੀ ਆਸਮਾਨ ਨੂੰ ਛੂਹ ਰਹੀਆਂ ਹਨ। ਇਸ ਵੱਲ ਵੀ ਧਿਆਨ ਦੇਣ ਲੋੜ ਸੀ ਉਸ ਵੱਲ ਵੀ ਧਿਆਨ ਨਹੀਂ ਦਿੱਤਾ। ਇਹ ਉਹੀ ਪੁਰਾਣਾ ਬਜਟ ਹੈ ਜਿਸ ਬਾਰੇ ਅਸੀਂ ਪਿਛਲੇ ਸਾਲਾਂ ਤੋਂ ਸੁਣ ਰਹੇ ਹਾਂ। ਟੈਕਸ ਪ੍ਰਸਤਾਵਾਂ ਨਾਲ ਵੱਡੀਆਂ ਕੰਪਨੀਆਂ ਦੇ ਮਾਲਕਾਂ ਨੂੰ ਹੀ ਫਾਇਦਾ ਹੁੰਦਾ ਹੈ। ਪਹਿਲਾਂ ਵੀ ਟੈਕਸ ਬਦਲੇ ਪਰ ਮੱਧ ਵਰਗ ਨੂੰ ਕੋਈ ਰਾਹਤ ਨਹੀਂ ਮਿਲੀ।
ਕੇਂਦਰ ਸਰਕਾਰ ਦਾ ਬਜਟ ਖੋਖਲਾ : ਸੁਖਚੈਨ ਸਿੰਘ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਕਿਹਾ ਕਿ ਬੇਸ਼ੱਕ ਕੇਂਦਰੀ ਬਜਟ 2026 ਵਿੱਚ ਕਈ ਦੂਰਦਰਸ਼ੀ ਐਲਾਨ ਕੀਤੇ ਗਏ ਹਨ ਪਰ ਪੰਜਾਬ ਲਈ ਕੋਈ ਖਾਸ ਜਾਂ ਨਿਸ਼ਾਨਾਬੱਧ ਪੈਕੇਜ ਪ੍ਰਦਾਨ ਨਹੀਂ ਕੀਤਾ ਗਿਆ, ਖਾਸ ਕਰਕੇ ਉਨ੍ਹਾਂ ਖੇਤਰਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਹੈ ਜਿੱਥੇ ਰਾਜ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ। ਉਨ੍ਹਾਂ ਖੇਤੀਬਾੜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਫਸਲੀ ਵਿਭਿੰਨਤਾ ਦੀ ਰਾਸ਼ਟਰੀ ਚੁਣੌਤੀ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਪਰ ਬਜਟ ਵਿੱਚ ਫਸਲੀ ਵਿਭਿੰਨਤਾ ਜਾਂ ਖੇਤੀਬਾੜੀ ਤਕਨੀਕ ਲਈ ਕੋਈ ਠੋਸ ਵਿੱਤੀ ਜਾਂ ਨੀਤੀਗਤ ਉਤਸਾਹ ਨਹੀਂ ਦਿੱਤਾ ਗਿਆ ਹੈ। ਬਜਟ ਵਿੱਚ ਸਿਰਫ ਇੱਕ ਏਆਈ-ਅਧਾਰਤ ਕਿਸਾਨ ਗਿਆਨ ਪ੍ਰਣਾਲੀ ਦਾ ਆਮ ਜ਼ਿਕਰ ਕੀਤਾ ਗਿਆ ਹੈ।
ਦੇਸ਼ ਦੇ ਵਿਕਾਸ ’ਚ ਮਦਦਗਾਰ ਹੋਵੇਗਾ ਬਜਟ : ਕਾਕਾ ਕੰਬੋਜ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ 2026 ਲਈ ਪੇਸ਼ ਕੀਤਾ ਗਿਆ ਬਜਟ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ 2026 ਦੇ ਬਜਟ ਵਿੱਚ ਹਰ ਵਰਗ ਅਤੇ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਹੈ। ਇਹ ਟੈਕਸ ਨੀਤੀਆਂ, ਖਰਚ ਦੀਆਂ ਤਰਜੀਹਾਂ ਅਤੇ ਸਬਸਿਡੀਆਂ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਕੇਂਦ੍ਰਿਤ ਹੈ। ਇਸ ਵਾਰ, ਮੱਧ ਵਰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਵਿਕਸਤ ਰਾਸ਼ਟਰ ਦੇ ਸੰਕਲਪ ਦਾ ਮੀਲ ਪੱਥਰ ਬਜਟ : ਅਸ਼ਵਨੀ ਫੂਟੇਲਾ
ਅਸ਼ਵਨੀ ਫੂਟੇਲਾ ਨੇ ਕਿਹਾ ਕਿ ਦੇਸ਼ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੇ ਬਜਟ ਦੀ ਪ੍ਰਸਤਾਵਨਾ ਦੱਸਦੀ ਹੈ ਕਿ ਭਾਰਤ ਸਰਕਾਰ ਦੇਸ਼ ਨੂੰ ਵਿਕਸਿਤ ਰਾਸ਼ਟਰ ਵਜੋਂ ਅੱਗੇ ਲੈ ਕੇ ਜਾ ਰਹੀ ਹੈ। ਇਸ ਬਜਟ ’ਚ ਜਿੱਥੇ ਮਹਿਲਾਵਾਂ ਲਈ ਸ਼ੀ ਮਾਰਟ ਦੀ ਯੋਜਨਾ ਲਿਆਂਦੀ ਜਾ ਰਹੀ ਹੈ, ਉੱਥੇ ਹੀ ਕੰਮਕਾਜੀ ਮਹਿਲਾਵਾਂ ਅਤੇ ਵਿਦਿਆਰਥਣਾਂ ਲਈ ਹਰੇਕ ਜ਼ਿਲ੍ਹੇ ’ਚ ਹੋਸਟਲ ਖੋਲ੍ਹਣ ਦੀ ਯੋਜਨਾ ਦਾ ਐਲਾਨ ਵੀ ਕੀਤਾ ਗਿਆ ਹੈ। ਜੋ ਕਿ ਮਹਿਲਾ ਸਸ਼ਕਤੀਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਆਖਿਆ ਕਿ ਸਪੋਰਟਸ ਇੰਡਸਟਰੀ ਅਤੇ ਐਮ.ਐਸ.ਐਮ.ਈ. ਲਈ ਭਾਰਤ ਸਰਕਾਰ ਵਲੋਂ ਨਵੇਂ ਬਜਟ ’ਚ ਜੋ ਐਲਾਨ ਕੀਤੇ ਗਏ ਹਨ, ਉਸ ਦਾ ਪੰਜਾਬ ਦੇ ਉਦਯੋਗ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ। ਉਨ੍ਹਾਂ ਆਖਿਆ ਕਿ ਸਹਿਕਾਰਤਾ ਸੰਘਵਾਦ ਦੀ ਨੀਤੀ ਤਹਿਤ 16ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 1.4 ਲੱਖ ਕਰੋੜ ਰੁਪਏ ਸੂਬਿਆਂ ਨੂੰ ਵਿਕਾਸ ਲਈ ਦੇਣ ਦਾ ਇਸ ’ਚ ਐਲਾਨ ਕੀਤਾ ਗਿਆ ਹੈ, ਜਿਸ ਨਾਲ ਮੁਲਕ ’ਚ ਸਰਬ ਪੱਖੀ ਵਿਕਾਸ ਹੋਵੇਗਾ।
ਛੋਟੇ ਵਪਾਰੀਆਂ ਨੂੰ ਰਾਹਤ ਵਾਲਾ ਹੈ ਬਜਟ : ਗੋਲਡੀ ਸਚਦੇਵਾ
ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੋਲਦੀ ਸਚਦੇਵਾ ਨੇ ਗੱਲ ਕਰਦਿਆਂ ਦੱਸਿਆ ਕਿ ਕੇਂਦਰੀ ਬੱਜਟ ‘ਤੇ ਪ੍ਰਤੀਕਿਰਿਆ ਦਿੰਦਿਆਂ ਵਪਾਰੀ ਆਗੂ ਗੋਲਡੀ ਸਚਦੇਵਾ ਨੇ ਕਿਹਾ ਕਿ ਇਸ ਵਾਰ ਦਾ ਬੱਜਟ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਰਾਹਤ ਲੈ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਬੱਜਟ ਵਿੱਚ ਕਰਜ਼ੇ ਦੀ ਆਸਾਨ ਉਪਲਬਧਤਾ, ਟੈਕਸ ਸਿਸਟਮ ਨੂੰ ਸਰਲ ਬਣਾਉਣ ਅਤੇ ਛੋਟੇ ਵਪਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਘੋਸ਼ਣਾਵਾਂ ਸਾਰਾਹਣਯੋਗ ਹਨ। ਗੋਲਡੀ ਸਚਦੇਵਾ ਨੇ ਕਿਹਾ ਕਿ ਮਹਿੰਗਾਈ ਅਤੇ ਮੰਦੀ ਦੇ ਦੌਰ ‘ਚ ਛੋਟੇ ਵਪਾਰੀ ਪਹਿਲਾਂ ਹੀ ਦਬਾਅ ‘ਚ ਸਨ, ਅਜਿਹੇ ‘ਚ ਬੱਜਟ ਰਾਹੀਂ ਮਿਲਣ ਵਾਲੀ ਰਾਹਤ ਨਾਲ ਵਪਾਰ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਵੱਲੋਂ ਕੀਤੀਆਂ ਘੋਸ਼ਣਾਵਾਂ ਨੂੰ ਜਲਦੀ ਅਮਲ ‘ਚ ਲਿਆਂਦਾ ਜਾਵੇਗਾ ਤਾਂ ਜੋ ਜਮੀਨੀ ਪੱਧਰ ‘ਤੇ ਵਪਾਰੀਆਂ ਨੂੰ ਫ਼ਾਇਦਾ ਮਿਲ ਸਕੇ।
ਮਹਿਲਾਵਾਂ ਦੇ ਸਸ਼ਕਤੀਕਰਨ ਵੱਲ ਇੱਕ ਮਜ਼ਬੂਤ ਕਦਮ : ਮੋਨਾ ਤੇ ਨੀਰੂ
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਮਹਿਲਾਵਾਂ ਵੱਲੋਂ ਬਜਟ ਨੂੰ ਆਪਣੇ ਸਸ਼ਕਤੀਕਰਨ ਵੱਲ ਇੱਕ ਮਜ਼ਬੂਤ ਕਦਮ ਕਰਾਰ ਦੱਸਿਆ ।ਫਾਜ਼ਿਲਕਾ ਦੀਆ ਰਹਿਣ ਮੋਨਾ ਕਟਾਰੀਆ ਅਤੇ ਨੀਰੂ ਨੇ ਕਿਹਾ ਕਿ ਬਜਟ ਵਿੱਚ ਮਹਿਲਾ ਉਦਯੋਗਪਤੀਆਂ, ਸਵੈ-ਸਹਾਇਤਾ ਸਮੂਹਾਂ ਅਤੇ ਸਟਾਰਟਅੱਪਸ ਲਈ ਦਿੱਤੀਆਂ ਗਈਆਂ ਸਹੂਲਤਾਂ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਖ਼ਾਸ ਕਰਕੇ ਲੋਨ ਸਕੀਮਾਂ ਅਤੇ ਵਿੱਤੀ ਸਹਾਇਤਾ ਨਾਲ ਘਰੇਲੂ ਅਤੇ ਛੋਟੇ ਕਾਰੋਬਾਰ ਕਰਨ ਵਾਲੀਆਂ ਮਹਿਲਾਵਾਂ ਨੂੰ ਵੱਡਾ ਲਾਭ ਮਿਲੇਗਾ।ਇਸ ਤੋਂ ਇਲਾਵਾ, ਸਿੱਖਿਆ ਅਤੇ ਸਿਹਤ ਖੇਤਰ ਲਈ ਵਧੇਰੇ ਬਜਟ ਰਾਖਵਾਂ ਕਰਨ ’ਤੇ ਵੀ ਮਹਿਲਾਵਾਂ ਨੇ ਸੰਤੋਸ਼ ਜਤਾਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਬੇਟੀਆਂ ਦੀ ਸਿੱਖਿਆ ਅਤੇ ਮਹਿਲਾ ਸਿਹਤ ਸੇਵਾਵਾਂ ਵਿੱਚ ਸੁਧਾਰ ਨਾਲ ਸਮਾਜਿਕ ਵਿਕਾਸ ਨੂੰ ਹੋਰ ਗਤੀ ਮਿਲੇਗੀ। ਪਿੰਡਾਂ ਨਾਲ ਸਬੰਧਿਤ ਮਹਿਲਾਵਾਂ ਨੇ ਕਿਹਾ ਕਿ ਪਿੰਡੀਂ ਵਿਕਾਸ ਯੋਜਨਾਵਾਂ, ਆਵਾਸ ਅਤੇ ਸਫ਼ਾਈ ਨਾਲ ਜੁੜੇ ਪ੍ਰਬੰਧ ਮਹਿਲਾਵਾਂ ਦੀ ਜੀਵਨ-ਸਤ੍ਹਾ ਉੱਚੀ ਕਰਨ ਵਿੱਚ ਸਹਾਇਕ ਸਾਬਤ ਹੋਣਗੇ।ਆਤਮਨਿਰਭਰ ਮਹਿਲਾ ਦੀ ਸੋਚ ਨੂੰ ਮਜ਼ਬੂਤ ਕਰਦੇ ਹਨ ਅਤੇ ਭਵਿੱਖ ਵਿੱਚ ਮਹਿਲਾਵਾਂ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਹੋਰ ਸਸ਼ਕਤ ਬਣਾਉਣਗੇ।