ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਦੀ ਕਮੀ ਕਾਰਨ ਯਾਤਰੀ ਪਰੇਸ਼ਾਨ
ਰੇਲਵੇ ਸਟੇਸ਼ਨ ‘ਤੇ ਦੂਜੇ ਪਾਸੇ ਪਲੇਟਫਾਰਮ ਦੀ ਕਮੀ ਕਾਰਨ ਯਾਤਰੀ ਖਜਲ-ਖੁਆਰ
Publish Date: Thu, 19 Feb 2026 04:01 PM (IST)
Updated Date: Fri, 20 Feb 2026 04:01 AM (IST)

ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ,ਮੰਡੀ ਲਾਧੂਕਾ :ਮੰਡੀ ਲਾਧੂਕਾ ਦੇ ਰੇਲਵੇ ਸਟੇਸ਼ਨ ਤੇ ਬਜ਼ੁਰਗਾਂ ਅਤੇ ਭਾਰੀ ਵਜ਼ਨ ਵਾਲੇ ਲੋਕਾਂ ਨੂੰ ਗੱਡੀ ਤੇ ਚੜ੍ਹਨ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਦਿੰਦੇ ਹੋਏ ਮੰਡੀ ਵਾਸੀ ਪ੍ਰੇਮ ਮਹਿਤਾ, ਰਾਮਾ ਕਾਠਪਾਲ ਅਤੇ ਬਲਵੰਤ ਸਿੰਘ ਨੇ ਦੱਸਿਆ ਕਿ ਮੰਡੀ ਦੇ ਰੇਲਵੇ ਸਟੇਸ਼ਨ ਤੇ ਇੱਕ ਪਾਸੇ ਪਲੇਟਫਾਰਮ ਹੈ ਪਰ ਦੂਜੇ ਪਾਸੇ ਪਲੇਟਫਾਰਮ ਨਾ ਹੋਣ ਦੇ ਕਾਰਨ ਗੱਡੀਆਂ ਦੇ ਕਰਾਸ ਹੋਣ ਦੇ ਕਾਰਨ ਦੂਜੇ ਪਾਸੇ ਪਲੇਟਫਾਰਮ ਨਾ ਹੋਣ ਦੇ ਕਾਰਨ ਭਾਰੀ ਵਜ਼ਨ ਵਾਲੇ ਅਤੇ ਬਜ਼ੁਰਗਾਂ ਬੱਚਿਆਂ ਨੂੰ ਗੱਡੀ ਤੇ ਚੜ੍ਹਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨ ਦੇ ਦੂਜੇ ਪਾਸੇ ਪਲੇਟਫਾਰਮ ਦੀ ਸੁਵਿਧਾ ਨਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਟ੍ਰੇਨ ’ਚ ਚੜ੍ਹਨ ਅਤੇ ਉਤਰਣ ਲਈ ਖਤਰਨਾਕ ਢੰਗ ਨਾਲ ਲਾਈਨ ਪਾਰ ਕਰਨੀ ਪੈਂਦੀ ਹੈ, ਜਿਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਟ੍ਰੇਨਾਂ ਦੂਜੇ ਪਾਸੇ ਖੜ੍ਹਦੀਆਂ ਹਨ ਪਰ ਉੱਥੇ ਪਲੇਟਫਾਰਮ ਨਾ ਹੋਣ ਕਾਰਨ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਦਿਕ਼ਤ ਹੁੰਦੀ ਹੈ। ਉਨ੍ਹਾਂ ਨੇ ਸੰਬੰਧਤ ਵਿਭਾਗ ਤੋਂ ਜਲਦੀ ਪਲੇਟਫਾਰਮ ਬਣਾਉਣ ਦੀ ਮੰਗ ਕੀਤੀ ਹੈ।ਕਈ ਵਾਰ ਦੇਖਿਆ ਗਿਆ ਹੈ ਕਿ ਭਾਰੀ ਵਜਨ ਵਾਲੇ ਨੂੰ ਲੋਕਾਂ ਦਾ ਸਹਾਰਾ ਲੈ ਕੇ ਗੱਡੀ ਤੇ ਚੜਨਾ ਪੈਂਦਾ ਹੈ। ਬਜ਼ੁਰਗਾਂ ਅਤੇ ਭਾਰੀ ਵਜਨ ਵਾਲੇ ਲੋਕਾਂ ਨੇ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਆਰਜੀ ਤੌਰ ਤੇ ਛੋਟੇ ਦੋ ਸਟੈਪ ਬਣਾ ਦਿੱਤੇ ਜਾਣ ਤਾਂ ਜੋ ਬਜ਼ੁਰਗ ਲੋਕ ਰੇਲ ਗੱਡੀ ਤੇ ਆਸਾਨੀ ਨਾਲ ਚੜ ਸਕਣ। ਕਈ ਵਾਰ ਦੇਖਿਆ ਗਿਆ ਹੈ ਕਿ ਬਜ਼ੁਰਗ ਗੱਡੀ ਤੇ ਚੜਨੋ ਰਹਿ ਜਾਂਦੇ ਹਨ ਅਤੇ ਉਹਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੇਮ ਮਹਿਤਾ ਅਤੇ ਰਾਮ ਕਾਠਪਾਲ ਨੇ ਰੇਲਵੇ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਇਹਨਾਂ ਬਜ਼ੁਰਗਾਂ ਲਈ ਤਰਸ ਦੇ ਤੌਰ ਤੇ ਰਸਤਾ ਬਣਾ ਦੇਣਾ ਚਾਹੀ ਦਾ ਹੈ। ਜੋ ਆਸਾਨੀ ਨਾਲ ਇਹ ਰੇਲ ਗੱਡੀ ਤੇ ਚੜ ਸਕਣ। ਇਸ ਸਬੰਧੀ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ‘ਤੇ ਵਿਚਾਰ ਕਰਨ ਅਤੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਯਾਤਰੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।