ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪ ਲਗਾਇਆ
ਫਾਜ਼ਿਲਕਾ ਵਿਖੇ ਭਾਜਪਾ ਵਲੋਂ ਲਗਾਇਆ ਹੋਇਆ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਕੈਂਪ।
Publish Date: Mon, 23 Mar 2026 05:13 PM (IST)
Updated Date: Mon, 23 Mar 2026 05:16 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾ ਮੁਹਿੰਮ-2026 ਦੇ ਹਿੱਸੇ ਵਜੋਂ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਪ੍ਰਦੇਸ਼ ਭਾਜਪਾ ਸਿਖਲਾਈ ਕੈਂਪ ਇੰਚਾਰਜ ਮਨਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਸੂਬਾ ਮੀਤ ਪ੍ਰਧਾਨ ਸੁਰਜੀਤ ਜਿਆਣੀ ਨੇ ਵੀ ਕੈਂਪ ’ਚ ਸ਼ਿਰਕਤ ਕੀਤੀ। ਕੈਂਪ ਇੰਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਬੋਧ ਵਰਮਾ ਨੇ ਦੱਸਿਆ ਕਿ ਲਗਭਗ 110 ਵਰਕਰਾਂ ਨੇ ਸਿੱਖਿਆਰਥੀਆਂ ਵਜੋਂ ਹਿੱਸਾ ਲਿਆ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਤੇ ਸੰਗਠਨਾਤਮਕ ਕਾਰਜ ਸ਼ੈਲੀ ਨਾਲ ਸਬੰਧਤ ਕੀਮਤੀ ਸਿਖਲਾਈ ਪ੍ਰਾਪਤ ਕੀਤੀ। ਸੂਬਾ ਭਾਜਪਾ ਦੇ ਸਿਖਲਾਈ ਮਹਾ ਮੁਹਿੰਮ ਦੇ ਇੰਚਾਰਜ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਸਿਖਲਾਈ ਮੁਹਿੰਮ ਦਾ ਮੁੱਖ ਉਦੇਸ਼ ਪੰਡਿਤ ਦੀਨਦਿਆਲ ਉਪਾਧਿਆਏ ਦੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣਾ ਹੈ। ਭਾਜਪਾ ਵਰਕਰ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹਨ, ਅਤੇ ਅਜਿਹੇ ਸਿਖਲਾਈ ਕੈਂਪ ਉਨ੍ਹਾਂ ਨੂੰ ਹੋਰ ਵੀ ਮਜ਼ਬੂਤ ਬਣਾਉਂਦੇ ਹਨ। ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਫਾਜ਼ਿਲਕਾ ਜ਼ਿਲ੍ਹੇ ਦੇ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ। ਇਹ ਸਿਖਲਾਈ ਮੁਹਿੰਮ ਭਵਿੱਖ ਵਿੱਚ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਦੇਵੇਗੀ। ਕੈਂਪ ਵਿੱਚ ਆਪਣੇ ਸੰਬੋਧਨ ਵਿੱਚ ਸੁਰਜੀਤ ਜਿਆਣੀ ਨੇ ਕਿਹਾ ਕਿ ਹਰ ਭਾਜਪਾ ਵਰਕਰ ਦੇਸ਼ ਦੀ ਸੇਵਾ ਲਈ ਸਮਰਪਿਤ ਹੈ। ਅਜਿਹੇ ਸਿਖਲਾਈ ਕੈਂਪ ਨਾ ਸਿਰਫ਼ ਵਰਕਰਾਂ ਨੂੰ ਵਿਚਾਰਧਾਰਾ ਨਾਲ ਜੋੜਦੇ ਹਨ, ਸਗੋਂ ਉਨ੍ਹਾਂ ਨੂੰ ਸੰਗਠਨਾਤਮਕ ਤੌਰ ਤੇ ਵੀ ਮਜ਼ਬੂਤ ਕਰਦੇ ਹਨ।