ਚਾਹ/ਦੁੱਧ ਕੰਟੀਨ ਨੂੰ ਸਬੰਧੀ ਬੋਲੀ 17 ਨੂੰ
ਚਾਹ/ ਦੁੱਧ ਦੀ ਕੰਟੀਨ ਨੂੰ ਠੇਕੇ ਤੇ ਲੈਣ ਲਈ ਖੁੱਲੀ ਬੋਲੀ 17 ਮਾਰਚ ਨੂੰ
Publish Date: Wed, 11 Mar 2026 05:33 PM (IST)
Updated Date: Wed, 11 Mar 2026 05:36 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਲਈ ਚਾਹ/ ਦੁੱਧ ਕੰਟੀਨ ਨੂੰ ਠੇਕੇ ’ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ ਦਾ ਠੇਕੇ ਲੈਣ ਦੇ ਚਾਹਵਾਨ ਹੋਣ, ਉਹ ਮਿਤੀ: 17-03-2026 (ਮੰਗਲਵਾਰ) ਨੂੰ ਸਵੇਰੇ 11-00 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆ ਕੇ ਬੋਲੀ ਦੇ ਸਕਦੇ ਹਨ।ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/2 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ਅੱਧੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਮਹੀਨਾ ਮਈ ਅਤੇ ਮਹੀਨਾ ਜੁਲਾਈ ਵਿੱਚ 30-07-2026 ਤੱਕ ਠੇਕੇ ਦੀ ਸਾਰੀ ਰਕਮ ਜਮ੍ਹਾਂ ਕਰਵਾਉਣ ਸਬੰਧੀ 500/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਦੋ ਅਡਵਾਂਸ ਚੈੱਕ ਵੀ ਲਏ ਜਾਣਗੇ।ਬੋਲੀ ਮੰਨਜ਼ੂਰ/ ਨਾ-ਮੰਨਜ਼ੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਪਾਸ ਹੋਵੇਗਾ।ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ।