ਸ਼ਹੀਦ ਊਧਮ ਸਿੰਘ ਤੋਂ ਪ੍ਰੇਰਣਾ ਲੈ ਕੇ ‘ਬਨੇਗਾ’ ਲਈ ਅੱਗੇ ਆਉਣ ਦਾ ਦਿੱਤਾ ਸੱਦਾ : ਜਗਰੂਪ
ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫੇ ਤੋਂ ਸਿੱਖ ਕੇ ਬਨੇਗਾ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ: ਜਗਰੂਪ
Publish Date: Fri, 02 Jan 2026 04:46 PM (IST)
Updated Date: Fri, 02 Jan 2026 04:47 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਿਲ੍ਹਾ ਫਾਜ਼ਿਲਕਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਬਨੇਗਾ ਪ੍ਰਾਪਤੀ’ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਸਥਾਨਕ ਓਰਬਿਟ ਪੈਲੇਸ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤੌਰ ਹਾਜ਼ਰ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਹਰਭਜਨ ਛੱਪੜੀ ਵਾਲਾ, ਮੋਨਿਕਾ ਨਵਾਂ ਸਲੇਮਸ਼ਾਹ ਤੇ ਡਾ. ਸਰਬਜੀਤ ਬਨਵਾਲਾ ਨੇ ਕੀਤੀ। ਇਸ ਮੌਕੇ ਸੈਮੀਨਾਰ ਦਾ ਉਦਘਾਟਨ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ ਨੇ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੀ ਨੌਜਵਾਨਾਂ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫੇ ਤੋਂ ਸਿੱਖ ਕੇ ਬਨੇਗਾ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਦੇ ਮੀਤ ਸਕੱਤਰ ਯੂਨੀਅਨ ਐਡਵੋਕੇਟ ਪਰਮਜੀਤ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਬਨੇਗਾ ਕਾਨੂੰਨ ਬਣਨ ਲਈ ਸਾਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਚੇਤਨ ਮਨ ਨਾਲ ਇੱਕ ਮੰਚ ਤੇ ਇਕੱਠਾ ਹੋਣਾ ਪਵੇਗਾ। ਇਸ ਮੌਕੇ ਤੇ ਗੁਰਦਿਆਲ ਢਾਬਾਂ,ਬਲਵਿੰਦਰ ਘੁਬਾਇਆ, ਸਤੀਸ਼ ਕੁਮਾਰ ਛੱਪੜੀ ਵਾਲਾ,ਸੀਤਾ ਤੇਜਾ ਰੁਹੇਲਾ,ਸੋਨਾ ਸਿੰਘ ਧੁੰਨਕੀਆਂ, ਸੁਰਿੰਦਰ ਬਾਹਮਣੀ ਵਾਲਾ, ਛਿੰਦਰ ਮਹਾਲਮ, ਰਮੇਸ਼ ਪੀਰ ਮੁਹੰਮਦ,ਬਿੰਦਰ ਘੂਰੀ,ਪੰਮਾ ਥਾਰੇਵਾਲਾ, ਕਰਨੈਲ ਬੱਘੇਕਾ, ਰਾਜਵਿੰਦਰ ਨਿਉਲਾ, ਕੁਲਦੀਪ ਬੱਖੂਸ਼ਾਹ, ਹੁਸ਼ਿਆਰ ਕਾਵਾਂਵਾਲੀ, ਪ੍ਰੇਮ ਗ਼ੁਲਾਮ ਰਸੂਲ, ਅਸ਼ੋਕ ਸੈਦੋਕੇ,ਡਾਕਟਰ ਹਰਸੁਰੇਸ਼ ਹਸਤਾਕਲਾਂ,ਕਰਨ ਸੈਦੋਕੇ ,ਬਲਵਿੰਦਰ ਝੰਗੜ ਭੈਣੀ, ਜੰਮੂ ਰਾਮ ਬੰਨਵਾਲਾ ਆਪਣੇ ਆਪਣੇ ਜੱਥੇ ਲੈ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।