ਜਾਅਲੀ ਭਾਰਤੀ ਕਰੰਸੀ ਤੇ ਹੈਰੋਇਨ ਸਮੇਤ ਕਾਬੂ
62100 ਜਾਅਲੀ ਭਾਰਤੀ ਕਰੰਸੀ ਅਤੇ ਹੈਰੋਇਨ ਸਮੇਤ ਇੱਕ ਕਾਬੂ
Publish Date: Fri, 16 Jan 2026 05:39 PM (IST)
Updated Date: Fri, 16 Jan 2026 05:39 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਥਾਣਾ ਅਮੀਰਖਾਸ ਪੁਲਿਸ ਨੇ 62100 ਜਾਅਲੀ ਭਾਰਤੀ ਕਰੰਸੀ ਅਤੇ ਹੈਰੋਇਨ ਸਮੇਤ ਇੱਕ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਜਾਂਚ ਅਧਿਕਾਰੀ ਐਚਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਵੱਡਾ ਬੂਰ ਵਾਲਾ ਟੈਟੂ ਬਣਾਉਣ ਦਾ ਕੰਮ ਕਰਦਾ ਹੈ ਅਤੇ ਇਸੇ ਆੜ ਵਿੱਚ ਆਪਣੀ ਦੁਕਾਨ ਤੇ ਹੰਗਦਾਰ ਪ੍ਰਿੰਟਰ ਰੱਖ ਕੇ 500, 200,100, 50 ਰੁਪਏ ਦੀਆਂ ਫੋਟੋ ਕਾਪੀਆਂ ਕਰਕੇ ਜਾਅਲੀ ਕਰੰਸੀ ਤਿਆਰ ਕਰਕੇ ਬਜਾਰ ਵਿੱਚ ਅਸਲੀ ਵੱਜੋਂ ਵਰਤਦਾ ਹੈ ਅਤੇ ਨਸ਼ਾ ਵੀ ਕਰਦਾ ਹੈ। ਜੋ ਅੱਜ ਧੁੰਦ ਦਾ ਫਾਈਦਾ ਲੈ ਕੇ ਆਪਣੀ ਬਾਈਕ ਤੇ ਘੁੰਮ ਰਿਹਾ ਹੈ ਅਤੇ ਸਮਸਦੀਨ ਚਿਸ਼ਤੀ ਦੇ ਸ਼ਮਸ਼ਾਨਘਾਟ ਵਿੱਚ ਬੈਠਾ ਨਸ਼ੇ ਦਾ ਸੇਵਨ ਕਰ ਰਿਹਾ ਹੈ। ਜਿਸ ਤੇ ਰੇਡ ਕਰਕੇ ਉਸਨੂੰ ਰੰਗੇ ਹੱਥੀ ਨਸ਼ੇ ਸਮੇਤ ਜਾਅਲੀ ਕਰੰਸੀ ਦੇ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਰੇਡ ਕਰਕੇ ਉਸਨੂੰ 62100 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਸਿਲਵਰ ਪੰਨੀ ਲਾਈਟਰ,10 ਰੁਪਏ ਨੋਟ ਸਿਗਰਟ ਟਾਈਪ, ਪੁਲੰਦਾ ਪਿੱਠੂ ਬੈੱਗ ਸਮੇਤ ਸਮਾਨ ਅਤੇ ਕਾਲੇ ਰੰਗ ਦੇ ਯਾਹਮਾ ਮੋਟਰਸਾਈਕਲ ਨੰਬਰ ਪੀ.ਬੀ.27 ਜੇ 4883 ਸਮੇਤ ਕਾਬੂ ਕਰ ਲਿਆ। ਜਿਸ ਤੇ ਧਾਰਾ 178 ਬੀ.ਐਨ.ਐਸ ਅਤੇ 27/61/85 ਐਨ.ਡੀ.ਪੀ. ਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।