ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਕਾਬੂ
1900 ਪੱਤੇ ਪ੍ਰੈਗਾ ਕੈਪਸੂਲਾਂ ਅਤੇ 50 ਖੁੱਲੀਆਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
Publish Date: Wed, 14 Jan 2026 04:32 PM (IST)
Updated Date: Wed, 14 Jan 2026 04:33 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਅਰਨੀਵਾਲਾ ਪੁਲਿਸ ਨੇ 1900 ਪੱਤੇ ਪ੍ਰੈਗਾ ਕੈਪਸੂਲਾਂ ਅਤੇ 50 ਖੁੱਲੀਆਂ ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਜਦੋਂ ਪਿੰਡ ਖਿਉ ਵਾਲੌ ਬੋਦਲਾ ਤੋਂ ਅੱਗੇ ਪੁੱਜੀ ਤਾਂ ਸਾਹਮਣੇ ਝਾੜੀਆਂ ਵਿੱਚ ਮੁਖਤਿਆਰ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਖਿਉ ਵਾਲਾ ਬੋਦਲਾ ਪਲਾਸਟਿਕ ਦਾ ਗੱਟਾ ਰੱਖੀ ਬੈਠਾ ਦਿਖਾਈ ਦਿੱਤਾ। ਜਦੋਂ ਸ਼ੱਕ ਦੇ ਆਧਾਰ ’ਤੇ ਪਲਾਸਟਿਕ ਦੇ ਗੱਟੇ ਦੀ ਤਲਾਸ਼ੀ ਕੀਤੀ ਤਾਂ ਦੋਵੇਂ ਗੱਟਿਆਂ ਵਿੱਚੋਂ 1900 ਪੱਤੇ ਕੈਪਸੂਲ ਅਤੇ ਮੁਖਤਿਆਰ ਸਿੰਘ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 50 ਖੁੱਲੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ’ਤੇ ਧਾਰਾ 223 ਬੀਐੱਨਐੱਸ 22/61/85 ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।