ਭਗੌੜਾ ਪੀਓ ਸਟਾਫ ਦੇ ਹੱਥੇ ਚੜ੍ਹਿਆ
ਭਗੋੜਾ ਪੀ.ਓ ਸਟਾਫ ਦੇ ਅੜਿੱਕੇ
Publish Date: Fri, 06 Feb 2026 05:32 PM (IST)
Updated Date: Fri, 06 Feb 2026 05:35 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੀਓ ਸਟਾਫ ਨੇ ਭਗੋੜਾ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ ਨੇ ਦੱਸਿਆ ਕਿ ਐਸ ਐਸ ਪੀ ਗੁਰਮੀਤ ਸਿੰਘ ਜੀ, ਐਸ.ਪੀ. ਡੀ ਤਰੁਣ ਰਤਨ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਅੱਜ ਪੀ.ਓ ਸਟਾਫ ਫਾਜ਼ਿਲਕਾ ਨੇ ਚੱਲੇ ਆ ਰਹੇ ਭਗੋੜਾ ਵਿਅਕਤੀ ਮੋਹਨ ਲਾਲ ਪੁੱਤਰ ਰਾਮ ਸਿੰਘ ਪਿੰਡ ਵਰਿਆਮ ਖੇੜਾ ਨੂੰ ਅੱਜ ਕਾਬੂ ਕੀਤਾ ਗਿਆ ਹੈ . ਉਨ੍ਹਾਂ ਦੱਸਿਆ ਕਿ 3/7/2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਭਗੋੜਾ ਕਰਾਰ ਕਰ ਦਿੱਤਾ ਗਿਆ, ਜਿਸ ਨੂੰ ਅੱਜ ਕਾਬੂ ਕਰਕੇ ਪੁਲਿਸ ਸਟੇਸ਼ਨ ਬਹਾਅ ਵਾਲਾ ਐਸਐਚਓ ਦੇ ਹਵਾਲੇ ਕਰ ਦਿੱਤਾ ਗਿਆ । ਇਸ ਮੌਕੇ ਪੀ.ਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ, ਐਚ.ਸੀ ਜਸਵਿੰਦਰ ਸਿੰਘ, ਐ, ਐਚ.ਸੀ ਮਨਵੀਰ ਸਿੰਘ , ਆਦਿ ਹਾਜ਼ਰ ਸਨ।