ਭਗੌੜਾ ਪੀਓ ਸਟਾਫ ਦੇ ਹੱਥੇ ਚੜ੍ਹਿਆ
ਭਗੌੜਾ ਪੀ.ਓ ਸਟਾਫ ਦੇ ਅੜਿੱਕੇ
Publish Date: Wed, 04 Feb 2026 05:57 PM (IST)
Updated Date: Wed, 04 Feb 2026 05:59 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਪੀਓ ਸਟਾਫ ਨੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ ਨੇ ਦੱਸਿਆ ਕਿ ਐਸ.ਐਸ.ਪੀ. ਗੁਰਮੀਤ ਸਿੰਘ ਜੀ, ਐਸ.ਪੀ.ਡੀ ਤਰੁਣ ਰਤਨ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਅੱਜ ਪੀ.ਓ ਸਟਾਫ ਫਾਜ਼ਿਲਕਾ ਨੇ 299 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਮਨਜੀਤ ਸਿੰਘ ਪੁੱਤਰ ਮੰਗਲ ਵਾਸੀ ਗੁਰਖਾ ਢਾਣੀ ਮੋਹਨਾ ਰਾਮ ਪੁਲਿਸ ਥਾਣਾ ਸਦਰ ਫਾਜ਼ਿਲਕਾ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੁਕੱਦਮਾਂ ਨੰ 286 ਮਿਤੀ 16/08 /2020 ਅਧੀਨ ਧਾਰਾ ਅੰਡਰ ਸੈਕਸ਼ਨ 379 , 411 ਐਕਟ ਆਈ.ਪੀ.ਸੀ ਪੁਲਿਸ ਥਾਣਾ ਸਦਰ ਫਾਜ਼ਿਲਕਾ ਅਧੀਨ ਉਕਤ ਵਿਅਕਤੀ ’ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਮਾਨਯੋਗ ਅਦਾਲਤ ਚ ਪੈਸ਼ ਨਾ ਹੋਣ ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਦਰ ਫਾਜ਼ਿਲਕਾ ਦੇ ਹਵਾਲੇ ਕੀਤਾ ਗਿਆ। ਪੁਲਿਸ ਵਲੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀਓ ਸਟਾਫ ਦੇ ਇੰਚਾਰਜ਼ ਏਐੱਸਆਈ ਰਤਨ ਲਾਲ, ਐਚਸੀ ਜਸਵਿੰਦਰ ਸਿੰਘ, ਐਐਚਸੀ ਮਨਵੀਰ ਸਿੰਘ ਆਦਿ ਹਾਜ਼ਰ ਸਨ।