ਭਗੌੜਾ ਪੀਓ ਸਟਾਫ ਦੇ ਹੱਥੇ ਚੜ੍ਹਿਆ
ਭਗੌੜਾ ਪੀ.ਓ ਸਟਾਫ ਦੇ ਅੜਿੱਕੇ
Publish Date: Fri, 30 Jan 2026 04:47 PM (IST)
Updated Date: Fri, 30 Jan 2026 04:49 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਪੀਓ ਸਟਾਫ ਨੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ ਨੇ ਦੱਸਿਆ ਕਿ ਐਸ.ਐਸ.ਪੀ. ਗੁਰਮੀਤ ਸਿੰਘ ਜੀ, ਐਸ.ਪੀ.ਡੀ ਤਰੁਣ ਰਤਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਅੱਜ ਪੀ.ਓ ਸਟਾਫ ਫਾਜ਼ਿਲਕਾ ਨੇ 82/83 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਅੰਮ੍ਰਿਤਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੜਾਕਾ ਸਿੰਘ ਪੁਲਿਸ ਥਾਣਾ ਸਿਟੀ 1 ਅਬੋਹਰ ਨੂੰ ਅੱਜ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੁਕੱਦਮਾਂ ਨੰ 106 ਮਿਤੀ 06/06 /2024 ਅਧੀਨ ਧਾਰਾ ਅੰਡਰ ਸੈਕਸ਼ਨ 354ਏ , 354ਡੀ ,354 ,8/12 ਪੋਸਕੋ ਐਕਟ ਆਈ.ਪੀ.ਸੀ ਪੁਲਿਸ ਥਾਣਾ1 ਅਬੋਹਰ ਅਧੀਨ ਉਕਤ ਵਿਅਕਤੀ ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅਦਾਲਤ ਚ ਪੈਸ਼ ਨਾ ਹੋਣ ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਦਰ ਅਬੋਹਰ ਦੇ ਹਵਾਲੇ ਕੀਤਾ ਗਿਆ। ਪੁਲਿਸ ਵਲੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀ.ਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ, ਐ ਚ.ਸੀ ਜਸਵਿੰਦਰ ਸਿੰਘ, ਐ, ਐ ਚ.ਸੀ ਮਨਵੀਰ ਸਿੰਘ ਆਦਿ ਹਾਜ਼ਰ ਸਨ।