ਭਗੌੜਾ ਪੀ.ਓ ਸਟਾਫ ਦੇ ਅੜਿੱਕੇ
ਭਗੌੜਾ ਪੀ.ਓ ਸਟਾਫ ਦੇ ਅੜਿੱਕੇ
Publish Date: Thu, 08 Jan 2026 05:02 PM (IST)
Updated Date: Thu, 08 Jan 2026 05:03 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ,ਜਲਾਲਾਬਾਦ"ਪੀ.ਓ ਸਟਾਫ ਨੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਦੇ ਇੰਚਾਰਜ਼ ਏਐੱਸਆਈ ਰਤਨ ਲਾਲ ਨੇ ਦੱਸਿਆ ਕਿ ਐੱਸਐੱਸਪੀ ਗੁਰਮੀਤ ਸਿੰਘ, ਐੱਸਪੀਡੀ ਮੁਖਤਿਆਰ ਸਿੰਘ ਰਾਏ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਅੱਜ ਪੀ.ਓ ਸਟਾਫ ਫਾਜ਼ਿਲਕਾ ਨੇ 299 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਗੁਰਮੀਤ ਸਿੰਘ ਉਰਫ ਰਿਮੀ ਪੁੱਤਰ ਜਸਵੰਤ ਸਿੰਘ ਵਾਸੀ ਫੱਤੂਵਾਲਾ ਸਦਰ ਥਾਣਾ ਜਲਾਲਾਬਾਦ ਨੂੰ ਅੱਜ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੁਕੱਦਮਾ ਨੰ 77/2021 ਅਧੀਨ ਧਾਰਾ ਅੰਡਰ ਸੈਕਸ਼ਨ 457,379,411 ਆਈਪੀ ਸੀ ਐਕਟ ਅਧੀਨ ਥਾਣਾ ਸਦਰ ਜਲਾਲਾਬਾਦ ਅਧੀਨ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅਦਾਲਤ ’ਚ ਪੈਸ਼ ਨਾ ਹੋਣ ’ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਦਰ ਅਬੋਹਰ ਦੇ ਹਵਾਲੇ ਕੀਤਾ ਗਿਆ।ਪੁਲਿਸ ਵਲੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀ.ਓ ਸਟਾਫ ਦੇ ਇੰਚਾਰਜ਼ ਏ.ਐਸ.ਆਈ ਰਤਨ ਲਾਲ, ਐਚ.ਸੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।