ਉੱਚ ਜੋਖਮ ਗਰਭ ਅਵਸਥਾ ਤੇ ਜਨਮ ਤੋਂ ਪਹਿਲਾਂ ਦੀ ਦੇਖਭਾਲ ਸਬੰਧੀ ਚਰਚਾ
ਉੱਚ ਜੋਖਮ ਗਰਭ ਅਵਸਥਾ ਅਤੇ ਜਨਮ ਤੋਂ ਪਹਿਲਾਂ ਦੀ ਦੇਖਭਾਲ ਸੰਬੰਧੀ ਐਨ.ਐਮ. ਦੀ ਮੀਟਿੰਗ ਹੋਈ
Publish Date: Fri, 17 Apr 2026 03:28 PM (IST)
Updated Date: Fri, 17 Apr 2026 03:30 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਵਲ ਸਰਜਨ ਦਫ਼ਤਰ ’ਚ ਸੀਐਚਸੀ ਡੱਬਵਾਲਾ ਕਲਾਂ ਦੀਆਂ ਏਐੱਨਐੱਮ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਉੱਚ ਜੋਖਮ ਗਰਭ ਅਵਸਥਾ ਤੇ ਜਨਮ ਤੋਂ ਪਹਿਲਾਂ ਦੀ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਏਐੱਨਐੱਮ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਆਪਣੇ ਖੇਤਰ ਵਿੱਚ ਹਰ ਗਰਭਵਤੀ ਮਹਿਲਾ ਦੀ ਰੈਗੂਲਰ ਜਾਂਚ ਯਕੀਨੀ ਬਣਾਉਣ ਤੇ HRP ਕੇਸਾਂ ਨੂੰ ਤੁਰੰਤ ਉੱਚ ਸਿਹਤ ਕੇਂਦਰਾਂ ਵੱਲ ਰੈਫਰ ਕਰਨ। ਇਸ ਤੋਂ ਇਲਾਵਾ, ਮਾਤਾ ਅਤੇ ਸ਼ਿਸ਼ੁ ਸੁਰੱਖਿਆ ਪ੍ਰੋਗਰਾਮ, ਟੀਕਾਕਰਨ ਮੁਹਿੰਮ, ਪੋਸ਼ਣ ਅਭਿਆਨ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਰਿਕਾਰਡ ਮੈਨੇਜਮੈਂਟ ਅਤੇ ਡਾਟਾ ਅੱਪਡੇਟ ਕਰਨ ਬਾਰੇ ਵੀ ਗੱਲਬਾਤ ਹੋਈ। ਸਿਹਤ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਏਐੱਨਐੱਮ ਨੂੰ ਲੋਕਾਂ ਨਾਲ ਸੰਪਰਕ ਮਜ਼ਬੂਤ ਬਣਾਉਣ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਾਰੇ ਹਾਜ਼ਰ ਸਟਾਫ ਨੂੰ ਆਪਣੇ-ਆਪਣੇ ਖੇਤਰ ਵਿੱਚ ਹੋਰ ਚੰਗੀ ਸੇਵਾ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ। ਇਸ ਦੋਰਾਨ ਕਾਰਜਕਾਰੀ ਐੱਸਐਮਓ ਡਾ. ਪੰਕਜ ਚੌਹਾਨ, ਡਾ. ਵਿਸ਼ਾਲ ਕੰਬੋਜ, ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਵਿਨੋਦ ਕੁਮਾਰ, ਪ੍ਰਕਾਸ਼ ਸਿੰਘ, ਸੰਦੀਪ ਕੁਮਾਰ ਹਾਜ਼ਰ ਸੀ।