ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਨਵੀਂ ਟੀਮ ਐਲਾਨੀ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਨਵੀਂ ਟੀਮ ਘੋਸ਼ਿਤ
Publish Date: Wed, 14 Jan 2026 04:10 PM (IST)
Updated Date: Wed, 14 Jan 2026 04:12 PM (IST)

- ਵਪਾਰੀਆਂ ਦੇ ਹਿੱਤ ਸਭ ਤੋਂ ਉੱਪਰ : ਅਮਿਤ ਕਪੂਰ ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਸੰਗਠਨ ਦੀ ਨਵੀਂ ਟੀਮ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਸੂਬੇ ਭਰ ਦੇ ਵਪਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਪਾਰੀਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਅਮਿਤ ਕਪੂਰ ਨੇ ਕਿਹਾ ਕਿ ਨਵੀਂ ਟੀਮ ਤਜ਼ਰਬੇ, ਸਮਰਪਣ ਅਤੇ ਸੰਗਠਨਾਤਮਕ ਮਜ਼ਬੂਤੀ ਦਾ ਸੰਤੁਲਨ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵਪਾਰੀਆਂ ਦੀ ਆਵਾਜ਼ ਨੂੰ ਸਰਕਾਰ ਅਤੇ ਪ੍ਰਸ਼ਾਸਨ ਤਕ ਮਜ਼ਬੂਤੀ ਨਾਲ ਪਹੁੰਚਾਏਗੀ। ਕਪੂਰ ਨੇ ਨਵੀਂ ਕਾਰਜਕਾਰਨੀ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਮੁੱਖ ਸਰਪ੍ਰਸਤ ਵਜੋਂ ਅਸ਼ੋਕ ਅਨੇਜਾ ਅਤੇ ਸ਼ਾਮ ਲਾਲ ਆਨੰਦ ਰਾਜਪੁਰਾ ਨੂੰ ਨਿਯੁਕਤ ਕੀਤਾ ਗਿਆ ਹੈ। ਸਰਪ੍ਰਸਤ ਵਜੋਂ ਅਸ਼ੋਕ ਮਿੱਤਲ ਰਾਮਾ ਮੰਡੀ ਅਤੇ ਵਰਿੰਦਰ ਸ਼ਾਹ ਫਰੀਦਕੋਟ ਸ਼ਾਮਲ ਕੀਤੇ ਗਏ ਹਨ। ਮੁੱਖ ਬੁਲਾਰੇ ਸੁਰਿੰਦਰ ਪੁੰਛੀ ਅਤੇ ਸਤਪਾਲ ਸਤਿਅਮ ਹੋਣਗੇ। ਸੰਗਠਨ ਦੇ ਚੇਅਰਮੈਨ ਕਰਤਾਰ ਸਿੰਘ ਜੋੜਾ ਅਤੇ ਵਾਈਸ ਚੇਅਰਮੈਨ ਰਾਜ ਕੁਮਾਰ ਰੱਸੇਵੱਟ ਹੋਣਗੇ। ਵਿੱਤ ਸਕੱਤਰ ਦੀ ਜ਼ਿੰਮੇਵਾਰੀ ਰਮਾ ਸ਼ੰਕਰ ਨੂੰ ਸੌਂਪੀ ਗਈ ਹੈ। ਮਹਾਸਕੱਤਰ ਵਜੋਂ ਕੇਕੇ ਮਾਹੇਸ਼ਵਰੀ, ਰਾਜਿੰਦਰ ਨਿਰੰਕਾਰੀ ਅਤੇ ਬੰਟੀ ਗੋਇਲ ਮੁਕਤਸਰ ਸੇਵਾਵਾਂ ਨਿਭਾਉਣਗੇ। ਅਮਿਤ ਕਪੂਰ ਨੇ ਭਰੋਸਾ ਜਤਾਇਆ ਕਿ ਇਹ ਨਵੀਂ ਟੀਮ ਸੰਗਠਨ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਦੇ ਵਪਾਰੀ ਹਿੱਤਾਂ ਲਈ ਇਕਜੁੱਟ ਹੋ ਕੇ ਨਿਰਣਾਇਕ ਭੂਮਿਕਾ ਨਿਭਾਏਗੀ।