ਸ਼੍ਰੀ ਗੁਰੂ ਨਾਨਕ ਪਲੇਅ ਵੇਅ ਸਕੂਲ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ
ਸ਼੍ਰੀ ਗੁਰੂ ਨਾਨਕ ਪਲੇਅ ਵੇਅ ਸਕੂਲ ਦੇ ਨਵੇ ਸੈਸ਼ਨ ਦੀ ਸ਼ੁਰੂਆਤ, ਮੈਡਮ ਖੁਸ਼ਬੂ ਸਵਨਾ ਨੇ ਪਹੁੰਚ ਦਿਤੀਆਂ ਸ਼ੁਭਕਾਮਨਾਵਾਂ
Publish Date: Sun, 15 Feb 2026 03:47 PM (IST)
Updated Date: Sun, 15 Feb 2026 03:48 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ਼੍ਰੀ ਗੁਰੂ ਨਾਨਕ ਪਲੇਅ ਵੇਅ ਸਕੂਲ ਜੋ ਕਿ ਪਿਛਲੇ 8 ਸਾਲਾ ਤੋਂ ਚੱਲ ਰਿਹਾ ਹੈ, ਦੇ ਨਵੇ ਸੈਸ਼ਨ ਦੀ ਸ਼ੁਰੂਆਤ ਹੋਈ | ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਪਲੇਅ ਵੇਅ ਸਕੂਲ ਵਿਖ਼ੇ ਪਹੁੰਚ ਸ਼ੁਭਕਾਮਨਾਵਾਂ ਦਿਤੀਆਂ। ਇਸ ਦੌਰਾਨ ਉਨ੍ਹਾਂ ਸਕੂਲ ਦੇ ਸੰਚਾਲਕ ਸ਼ਿਵ ਸ਼ਰਮਾ ਤੇ ਪੂਜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਿੱਖਿਆ ਦਾ ਪ੍ਰਸਾਰ ਕਰ ਰਹੇ ਹਨ ਜੋ ਕਿ ਸਾਡੀ ਭਵਿੱਖੀ ਪੀੜੀ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਪਲੇਅ ਵੇਅ ਸਕੂਲ ਛੋਟੇ ਬੱਚਿਆਂ ਦਾ ਬੇਸ ਹੁੰਦਾ ਹੈ ਜਿਸ ਤੋਂ ਬੱਚਾ ਰੋਜਮਰਾ ਦੀਆਂ ਗਤੀਵਿਧੀਆਂ ਜਿਵੇ ਬੱਚਿਆਂ ਨੂੰ ਉੱਠਣਾ ਬੈਠਣਾ, ਖਾਣਾ ਪੀਣਾ, ਕਿਸੇ ਦਾ ਆਦਰ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਲੇਅ ਵੇਅ ਤੋਂ ਹਾਸਲ ਕੀਤੀ ਸਿੱਖਿਆ ਸੁਨਿਹਰੇ ਭਵਿੱਖ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਹੱਤਵ ਹਰੇਕ ਨਾਗਰਿਕ ਲਈ ਸਮਝਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝੇ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਵੀ ਘਰ ਘਰ ਬੱਚੇ ਬੱਚੇ ਤੱਕ ਸਿੱਖਿਆ ਪਹੁੰਚਾਉਣ ਲਈ ਉਪਰਾਲੇ ਕਰ ਰਹੇ ਹਨ।