ਕੈਡਟ ਹਰਮਨਦੀਪ ਸਿੰਘ ਨੇ ਰਿਪਬਲਿਕ ਡੇਅ ਕੈਂਪ ’ਚ ਕੀਤੀ ਸ਼ਮੂਲੀਅਤ
ਐਨ ਸੀ ਸੀ ਕੈਡਟ ਹਰਮਨਦੀਪ ਸਿੰਘ ਨੇ ਰਿਪਬਲਿਕ ਡੇ ਕੈਂਪ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ
Publish Date: Wed, 11 Feb 2026 04:56 PM (IST)
Updated Date: Wed, 11 Feb 2026 04:59 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਫਾਜ਼ਿਲਕਾ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਸ ਦੇ ਐੱਨਸੀਸੀ ਕੈਡਟ ਕਾਰਪੋਰਲ ਹਰਮਨਦੀਪ ਸਿੰਘ ਨੇ ਰਿਪਬਲਿਕ ਡੇਅ ਕੈਂਪ ਆਰਡੀਸੀ-2026 ਵਿੱਚ ਸਫਲ ਭਾਗੀਦਾਰੀ ਕੀਤੀ। ਕੈਡਟ ਹਰਮਨਦੀਪ ਸਿੰਘ 13 ਪੰਜਾਬ ਬਟਾਲੀਅਨ ਐੱਨਸੀਸੀ, ਫਿਰੋਜ਼ਪੁਰ, ਗਰੁੱਪ ਹੈੱਡਕੁਆਰਟਰ ਲੁਧਿਆਣਾ ਅਧੀਨ ਦਰਜ ਹਨ। ਕਾਰਪੋਰਲ ਹਰਮਨਦੀਪ ਸਿੰਘ ਨੇ ਕਿਹਾ ਕਿ ਇਹ ਮਹੱਤਵਪੂਰਨ ਉਪਲਬਧੀ 13 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫਸਰ, ਕਰਨਲ ਚੰਦਰ ਸ਼ੇਖਰ ਸ਼ਰਮਾ, ਸ਼ੌਰਿਆ ਚਕ੍ਰਾ ਦੀ ਅਗਵਾਈ ਤੇ ਮਾਰਗਦਰਸ਼ਨ ਨਾਲ ਸੰਭਵ ਹੋ ਸਕੀ। ਇਸ ਦੇ ਨਾਲ ਹੀ ਪ੍ਰਿੰਸੀਪਲ ਸ਼੍ਰੀ ਰਾਜਿੰਦਰ ਸਿੰਘ ਜੋਸਨ, ਐਨ ਸੀ ਸੀ ਕੇਅਰ ਟੇਕਰ ਅਫਸਰ (ਸੀ ਟੀ ਓ) ਸ਼੍ਰੀ ਜਸਵਿੰਦਰ ਸਿੰਘ ਅਤੇ ਟ੍ਰੇਨਿੰਗ ਅਫਸਰ ਸ਼੍ਰੀ ਰਮੇਸ਼ ਕੁਮਾਰ, ਸਰਕਾਰੀ ਆਈ ਟੀ ਆਈ,ਫਾਜ਼ਿਲਕਾ ਵੱਲੋਂ ਮਿਲੇ ਲਗਾਤਾਰ ਸਹਿਯੋਗ ਅਤੇ ਪ੍ਰੇਰਣਾ ਨੇ ਵੀ ਕੈਡਟ ਦੀ ਤਿਆਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ‘ਤੇ ਐੱਨਸੀਸੀ ਇੰਚਾਰਜ ਜਸਵਿੰਦਰ ਸਿੰਘ ਨੇ ਸੰਸਥਾ ਦੇ ਸਾਰੇ ਕੈਡਟਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਤਕਨੀਕੀ ਸਿੱਖਿਆ ਦੇ ਨਾਲ-ਨਾਲ ਸੈਨਾ ਅਤੇ ਹੋਰ ਯੂਨੀਫਾਰਮਧਾਰੀ ਸੇਵਾਵਾਂ ਵਿੱਚ ਚੁਣੌਤੀਪੂਰਨ ਅਤੇ ਸਨਮਾਨਿਤ ਕਰੀਅਰ ਦੀ ਦਿਸ਼ਾ ਵਿੱਚ ਅੱਗੇ ਵਧਣ। ਸਰਕਾਰੀ ਆਈਟੀਆਈ, ਫਾਜ਼ਿਲਕਾ ਦਾ ਪੂਰਾ ਪ੍ਰਬੰਧਨ, ਅਧਿਆਪਕ ਵਰਗ, ਸਟਾਫ ਅਤੇ ਵਿਦਿਆਰਥੀ ਵਰਗ ਕਾਰਪੋਰਾਲ ਹਰਮਨਦੀਪ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਨੂੰ ਦੇਸ਼ ਸੇਵਾ ਵਿੱਚ ਭਵਿੱਖ ਲਈ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹੈ।